The Khalas Tv Blog Punjab ਡੰਕੀ ਨੇ ਇਕ ਹੋਰ ਪਰਵਿਾਰ ਦਾ ਬੁਝਾਇਆ ਚਿਰਾਗ, ਪੰਜਾਬ ਸਰਕਾਰ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
Punjab

ਡੰਕੀ ਨੇ ਇਕ ਹੋਰ ਪਰਵਿਾਰ ਦਾ ਬੁਝਾਇਆ ਚਿਰਾਗ, ਪੰਜਾਬ ਸਰਕਾਰ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਬਿਉਰੋ ਰਿਪੋਰਟ  – ਡੰਕੀ ਰਾਂਹੀ ਅਮਰੀਕਾ ਜਾ ਰਹੇ ਇਕ ਹੋਰ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ। ਨੌਜਵਾਨ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਕਸਬਾ ਰਮਦਾਸ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਦੀ ਗੁਆਟੇਆਲਾ ਵਿਖੇ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਗੁਰਪ੍ਰੀਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਹ 6 ਸਾਲ ਪਹਿਲਾਂ ਵਰਕਰ ਪਰਮਟ ਤੇ ਇੰਗਲੈਂਡ ਗਿਆ ਸੀ ਜਿਥੋਂ ਉਹ ਵਾਪਸ ਆ ਗਿਆ ਸੀ। ਘਰ ਤੋਂ ਕਰੀਬ 3 ਮਹੀਨੇ ਪਹਿਲਾਂ ਹੀ ਉਹ ਘਰੋਂ ਅਮਰੀਕਾ ਲਈ ਇਕ ਏਜੰਟ ਦੇ ਜਰੀਏ ਅਮਰੀਕਾ ਜਾ ਰਿਹਾ ਸੀ, ਪਰ ਗੁਆਟੇਮਾਲਾ ਨੇੜੇ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਗੁਰਪ੍ਰੀਤ ਸਿੰਘ ਦੇ ਨਾਲ ਵਾਲੇ ਸਾਥੀਆਂ ਨੇ ਉਸਦੇ ਪਰਿਵਾਰ ਨੂੰ ਫੋਨ ਤੇ ਦਿੱਤੀ। ਉੱਥੇ ਹੀ ਦੂਜੇ ਪਾਸੇ ਨੌਜਵਾਨ ਦੀ ਮੌਤ ਦੀ ਖ਼ਬਰ ਜਿਵੇਂ ਹੀ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੂੰ ਪਤਾ ਲੱਗੀ ਤਾਂ, ਉਹ ਤੁਰੰਤ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਵਿਸ਼ਵਾਸ਼ ਦੁਆਇਆ ਕਿ ਗੋਪੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ ।

ਇਹ ਵੀ ਪੜ੍ਹੋ  – ਪੁਲਿਸ ਨੇ ਚੱਲਦੇ ਸ਼ੋਅ ਤੋਂ ਚੁੱਕਿਆ ਪੰਜਾਬੀ ਗਾਇਕ

 

Exit mobile version