The Khalas Tv Blog Punjab ਪੰਜਾਬ ਸਰਕਾਰ ਦਾ ਇੱਕ ਹੋਰ ਹੁਕਮ
Punjab

ਪੰਜਾਬ ਸਰਕਾਰ ਦਾ ਇੱਕ ਹੋਰ ਹੁਕਮ

ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਸਰਕਾਰੀ ਬੱਸਾਂ ਉੱਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਧਾਰਮਿਕ ਚਿੰਨ੍ਹ ਲਗਾਉਣ ਦੇ ਲਈ ਸਬੰਧਿਤ ਮਹਿਕਮੇ ਤੋਂ ਮਨਜ਼ੂਰੀ ਲੈਣੀ ਪਵੇਗੀ। ਪੰਜਾਬ ਸਰਕਾਰ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਬਿਨ੍ਹਾਂ ਮਨਜ਼ੂਰੀ ਦੇ ਬੱਸਾਂ ਉੱਤੇ ਕੋਈ ਧਾਰਮਿਕ ਤਸਵੀਰ ਜਾਂ ਫਿਰ ਚਿੰਨ੍ਹ ਨਹੀਂ ਲੱਗੇਗਾ। ਮਹਿਕਮਾ ਫ਼ੈਸਲਾ ਲਵੇਗਾ ਕਿ ਉਕਤ ਤਸਵੀਰ ਨੂੰ ਬੱਸਾਂ ਉੱਤੇ ਲਗਾਉਣਾ ਹੈ ਜਾਂ ਨਹੀਂ।

ਦਰਅਸਲ, ਇਸ ਤੋਂ ਪਹਿਲਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਨੇ ਗੁਰਸਿਮਰਨ ਸਿੰਘ ਮੰਡ ਦੀ ਇੱਕ ਦਰਖ਼ਾਸਤ ਉੱਤੇ ਕਾਰਵਾਈ ਕਰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਜਗਤਾਰ ਸਿੰਘ ਹਵਾਰਾ ਹੁਰਾਂ ਦੀਆਂ ਤਸਵੀਰਾਂ ਬੱਸਾਂ ਦੇ ਵਿੱਚ ਨਾ ਲਗਾਉਣ ਬਾਰੇ ਹੁਕਮ ਜਾਰੀ ਕੀਤੇ ਸਨ, ਜਿਨ੍ਹਾਂ ਨੂੰ ਵਾਪਸ ਲਿਆ ਗਿਆ ਹੈ।

Exit mobile version