The Khalas Tv Blog India ਇੱਕ ਵਾਰ ਫਿਰ ਸ਼ਰਧਾ ਕੇਸ ਜਿਹਾ ਮਾਮਲਾ ਦਿੱਲੀ ਤੋਂ ਆਇਆ ਸਾਹਮਣੇ, ਕਈ ਟੁਕੜਿਆਂ ‘ਚ ਮਿਲੀ…
India

ਇੱਕ ਵਾਰ ਫਿਰ ਸ਼ਰਧਾ ਕੇਸ ਜਿਹਾ ਮਾਮਲਾ ਦਿੱਲੀ ਤੋਂ ਆਇਆ ਸਾਹਮਣੇ, ਕਈ ਟੁਕੜਿਆਂ ‘ਚ ਮਿਲੀ…

ਦਿੱਲੀ : ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਦੀ ਗੀਤਾ ਕਾਲੋਨੀ ‘ਚ ਫਲਾਈਓਵਰ ਦੇ ਕੋਲ ਇਕ ਲੜਕੀ ਦੀ ਲਾਸ਼ ਕਈ ਟੁਕੜਿਆਂ ‘ਚ ਮਿਲੀ ਹੈ।

ਪੁਲਿਸ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਪੁਲਿਸ ਨੇ ਲਾਸ਼ ਦੇ ਕਈ ਟੁਕੜੇ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਮੁਤਾਬਕ ਉਨ੍ਹਾਂ ਨੂੰ ਸਵੇਰੇ 9.15 ਵਜੇ ਫਲਾਈਓਵਰ ਨੇੜੇ ਕੁਝ ਮਨੁੱਖੀ ਅੰਗਾਂ ਦੇ ਡਿੱਗੇ ਹੋਣ ਦੀ ਸੂਚਨਾ ਮਿਲੀ। ਕਈ ਥਾਵਾਂ ‘ਤੇ ਅੰਗ ਖਿੱਲਰੇ ਪਏ ਸਨ। ਅਜੇ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ, ਹਾਲਾਂਕਿ ਇਸ ਘਟਨਾ ਨੇ ਦਿੱਲੀ ਦੇ ਮਸ਼ਹੂਰ ਸ਼ਰਧਾ ਕਤਲ ਕਾਂਡ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।

ਮਾਮਲੇ ਦੀ ਪੁਸ਼ਟੀ ਕਰਦਿਆਂ ਡੀਸੀਪੀ ਉੱਤਰੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਇੱਕ ਔਰਤ ਦੀ ਲਾਸ਼ ਟੁਕੜਿਆਂ ਵਿੱਚ ਮਿਲੀ ਹੈ। ਜਾਂਚ ਲਈ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਔਰਤ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।ਥਾਣਾ ਕੋਤਵਾਲੀ ‘ਚ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਦੂਜੇ ਪਾਸੇ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ ‘ਤੇ ਸਵਾਲ ਉਠਾਉਂਦੇ ਹੋਏ ਟਵੀਟ ਕੀਤਾ, ਉਨ੍ਹਾਂ ਨੇ ਲਿਖਿਆ,” ਦਿੱਲੀ ਦੀ ਗੀਤਾ ਕਾਲੋਨੀ ‘ਚ ਇਕ ਔਰਤ ਦੀ ਲਾਸ਼ ਦੇ ਕਈ ਟੁਕੜੇ ਮਿਲੇ ਹਨ। ਪੁਲਿਸ ਨੂੰ ਨੋਟਿਸ ਭੇਜ ਰਹੇ ਹਾਂ। ਕੁੜੀ ਕੌਣ ਸੀ? ਦੋਸ਼ੀ ਕਦੋਂ ਤੱਕ ਫੜੇ ਜਾਣਗੇ? ਦਿੱਲੀ ਵਿੱਚ ਇੱਕ ਤੋਂ ਬਾਅਦ ਇੱਕ ਭਿਆਨਕ ਕਤਲ ਕਿਉਂ ਹੋ ਰਹੇ ਹਨ? ਦਿੱਲੀ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ।

 

Exit mobile version