The Khalas Tv Blog Punjab ਤਰਨਤਾਰਨ ‘ਚ ਇੱਕ ਮਹੀਨੇ ਦੇ ਅੰਦਰ ਹੋਇਆ ਇੱਕ ਹੋਰ ਕਤਲ, ਸਵਾਲਾਂ ਦੇ ਘੇਰੇ ‘ਚ ਪ੍ਰਸ਼ਾਸਨ
Punjab

ਤਰਨਤਾਰਨ ‘ਚ ਇੱਕ ਮਹੀਨੇ ਦੇ ਅੰਦਰ ਹੋਇਆ ਇੱਕ ਹੋਰ ਕਤਲ, ਸਵਾਲਾਂ ਦੇ ਘੇਰੇ ‘ਚ ਪ੍ਰਸ਼ਾਸਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਰਨਤਾਰਨ ਵਿੱਚ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ASI ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ASI ਗੁਰਦੀਪ ਸਿੰਘ ਆਪਣੇ ਪੁੱਤਰ ਮਨਪ੍ਰੀਤ ਸਿੰਘ ਨਾਲ ਦਵਾਈ ਲੈ ਕੇ ਐਕਟਿਵਾ ‘ਤੇ ਵਾਪਿਸ ਆ ਰਿਹਾ ਸੀ। ਰਸਤੇ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੁਰਦੀਪ ਸਿੰਘ ‘ਤੇ ਫਾਇਰਿੰਗ ਕਰ ਦਿੱਤੀ।

ਮੋਟਰਸਾਈਕਲ ਸਵਾਰਾਂ ਨੇ ASI ਨੂੰ ਗੋਲੀ ਮਾਰਨ ਤੋਂ ਪਹਿਲਾਂ ਉਸਦੇ ਬੇਟੇ ਦੇ ਸਿਰ ਵਿੱਚ ਰਾਡ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਤੇ ਫਿਰ ਉਸਦਾ ਮੋਬਾਈਲ ਅਤੇ ਇੱਕ ਹਜ਼ਾਰ ਰੁਪਏ ਲੁੱਟੇ। ASI ਦੇ ਵਿਰੋਧ ਕਰਨ ‘ਤੇ ਅਣਪਛਾਤਿਆਂ ਨੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ, ਤਰਨਤਾਰਨ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਰਨਤਾਰਨ ਸਿਟੀ ਥਾਣੇ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਉੱਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਲੁੱਟ ਦੀ ਘਟਨਾ ਦੇ ਨਾਲ-ਨਾਲ ਹੋਰ ਪਹਿਲੂਆਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ।

ASI ਗੁਰਦੀਪ ਸਿੰਘ ਪੁਲਿਸ ਲਾਈਨ ਤਰਨਤਾਰਨ ਦੇ ਡਾਗ ਸੁਕਵੈਡ ਵਿੱਚ ਤਾਇਨਾਤ ਸੀ ਅਤੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਪਣੇ ਬੇਟੇ ਮਨਪ੍ਰੀਤ ਸਿੰਘ ਨਾਲ ਐਕਟਿਵਾ ਉੱਤੇ ਨੇੜਲੇ ਪਿੰਡ ਕੱਕਾ ਕੰਡਿਆਲਾ ਤੋਂ ਦਵਾਈ ਲੈ ਕੇ ਆ ਰਿਹਾ ਸੀ।

Exit mobile version