The Khalas Tv Blog India ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਤਮਗਾ, ਹੋਕਾਟੋ ਹੋਟੋਜ਼ ਸੇਮਾ ਨੇ ਜਿੱਤਿਆ ਕਾਂਸੀ ਦਾ ਤਮਗਾ
India Sports

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਤਮਗਾ, ਹੋਕਾਟੋ ਹੋਟੋਜ਼ ਸੇਮਾ ਨੇ ਜਿੱਤਿਆ ਕਾਂਸੀ ਦਾ ਤਮਗਾ

ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ। ਹੋਕੁਟੋ ਹੋਟੋਜ਼ ਸੇਮਾ ਨੇ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ F57 ਮੁਕਾਬਲੇ ਵਿੱਚ ਕਾਂਸੀ ਦਾ ਤਮਗਾ  ਜਿੱਤਿਆ ਹੈ। ਹੋਕਾਟੋ ਹੋਟੋਜ਼ ਸੇਮਾ ਨਾਗਾਲੈਂਡ ਤੋਂ ਆਉਂਦਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਐਕਸ-ਪੋਸਟ ਰਾਹੀਂ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਐਕਸ-ਪੋਸਟ ਵਿੱਚ ਲਿਖਿਆ, “ਹੋਕਾਟੋ ਹੋਟੋਜ਼ੇ ਸੇਮਾ ਨੇ ਪੈਰਿਸ ਪੈਰਾਲੰਪਿਕਸ 2024 ਵਿੱਚ ਇੱਕ ਅਸਾਧਾਰਨ ਪ੍ਰਦਰਸ਼ਨ ਨਾਲ ਪੁਰਸ਼ਾਂ ਦੇ ਸ਼ਾਟ ਪੁਟ F57 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।” ਕਿਰਨ ਰਿਜਿਜੂ ਨੇ ਲਿਖਿਆ ਕਿ ਨਾਗਾਲੈਂਡ ਤੋਂ ਆਉਣਾ, ਉਸਦੀ ਅਡੋਲ ਭਾਵਨਾ ਅਤੇ ਦ੍ਰਿੜਤਾ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦੀ ਹੈ।

ਇਸ ਮੁਕਾਬਲੇ ਵਿੱਚ ਹੋਕਾਟੋ ਹੋਟੋਜ਼ ਨੇ 14.65 ਮੀਟਰ ਦੀ ਥਰੋਅ ਕੀਤੀ। ਦੂਜੇ ਸਥਾਨ ‘ਤੇ ਰਹੇ ਪੌਲੀਨੋ ਸੈਂਟੋਸ ਨੇ 15.06 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਈਰਾਨ ਦੇ ਯਾਸੀਨ ਖੋਸਰਾਵੀ ਨੇ 15.96 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ। ਭਾਰਤ ਨੇ ਹੁਣ ਤੱਕ ਪੈਰਿਸ ਪੈਰਾਲੰਪਿਕ ਵਿੱਚ ਛੇ ਸੋਨ, ਨੌਂ ਚਾਂਦੀ ਅਤੇ 12 ਕਾਂਸੀ ਦੇ ਤਮਗਿਆਂ ਨਾਲ ਕੁੱਲ 27 ਤਗਮੇ ਜਿੱਤੇ ਹਨ। ਭਾਰਤ ਤਮਗਾ ਸੂਚੀ ‘ਚ 17ਵੇਂ ਨੰਬਰ ‘ਤੇ ਹੈ।

Exit mobile version