‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਸਰਵਿਸ ਕਮਿਸ਼ਨ ਨੇ ਸਰਕਾਰ ਦੇ ਸਹਿਕਾਰਤਾ ਵਿਭਾਗ ਵਿੱਚ ਇੰਸਪੈਕਟਰਾਂ, ਸਹਿਕਾਰੀ ਸਭਾਵਾਂ (ਗਰੁੱਪ-ਬੀ) ਦੀਆਂ 320 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੈ-ਪੱਤਰ ਫਾਰਮ ਮੰਗੇ ਹਨ। ਆਨਲਾਈਨ ਅਰਜ਼ੀ ਭਰਨ ਦੀ ਆਖਰੀ ਤਰੀਕ 22 ਦਸੰਬਰ 2021 ਰੱਖੀ ਗਈ ਹੈ। ਸਿਸਟਮ ਦੁਆਰਾ ਤਿਆਰ ਬੈਂਕ ਚਲਾਨ ਭਰਨ, ਫਾਰਮ ਦੁਆਰਾ ਬਿਨੈ-ਪੱਤਰ ਅਤੇ ਪ੍ਰੀਖਿਆ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ ਵੀ 22 ਦਸੰਬਰ ਹੀ ਨਿਰਧਾਰਤ ਕੀਤੀ ਗਈ ਹੈ।
ਸਰਕਾਰ ਨੇ ਇਸ ਸਬੰਧ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ https://ppsc.gov.in/ਵੈਬਸਾਈਟ ‘ਤੇ ਉਮੀਦਵਾਰਾਂ ਲਈ ਆਮ ਜਾਣਕਾਰੀ ਵਿੱਚ ਸਿਲੇਬਸ, ਪ੍ਰੀਖਿਆ ਦਾ ਪੈਟਰਨ, ਯੋਗਤਾ ਦੇ ਮਾਪਦੰਡ, ਉਮਰ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਉਪਲੱਬਧ ਹੈ।