The Khalas Tv Blog Punjab ਜਲੰਧਰ ‘ਚ ਇਕ ਹੋਰ ਦਾ ਢਾਹਿਆ ਘਰ
Punjab

ਜਲੰਧਰ ‘ਚ ਇਕ ਹੋਰ ਦਾ ਢਾਹਿਆ ਘਰ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਨਸ਼ੇ ਖਿਲਾਫ ਮੁਹਿੰਮ ਵਿੱਡੀ ਹੋਈ ਹੈ,  ਜਲੰਧਰ ਵਿਚ ਇਕ ਨਸ਼ਾ ਤਸਕਰ ਦੇ ਘਰ ਦੀ ਪਹਿਲੀ ਮੰਜ਼ਿਲ ਨੂੰ ਢਾਹ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੇ ਇਹ ਘਰ ਨਸ਼ਾ ਵੇਚ ਕੇ ਕਮਾਏ ਪੈਸਿਆਂ ਤੋਂ ਬਣਾਇਆ ਸੀ। ਹੇਠਲੀ ਮੰਜ਼ਿਲ ਦਾ ਨਕਸ਼ਾ ਮਨਜ਼ੂਰ ਹੈ, ਪਰ ਉੱਪਰਲੀ ਮੰਜ਼ਿਲ ਬਿਨਾਂ ਨਕਸ਼ੇ ਦੇ ਬਣਾਈ ਗਈ ਸੀ। ਇਸ ਕਾਰਨ, ਪੁਲਿਸ ਨੇ ਘਰ ਦੀ ਪਹਿਲੀ ਮੰਜ਼ਿਲ ਢਾਹੁਣ ਲਈ ਮਜ਼ਦੂਰਾਂ ਨੂੰ ਨਿਯੁਕਤ ਕੀਤਾ। ਜਦੋਂ ਮਜ਼ਦੂਰਾਂ ਨੂੰ ਕੰਮ ‘ਤੇ ਲਗਾਇਆ ਗਿਆ ਸੀ, ਤਾਂ ਉੱਥੇ ਪੁਲਿਸ ਗਾਰਡ ਤਾਇਨਾਤ ਸੀ। ਇਹ ਕਾਰਵਾਈ ਜਲੰਧਰ ਦੇ ਦਕੋਹਾ ਸਥਿਤ ਬਾਬਾ ਬੁੱਢਾ ਜੀ ਨਗਰ ਵਿੱਚ ਕੀਤੀ ਗਈ।

ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਪਛਾਣ ਰਾਜਨ ਉਰਫ਼ ਨਾੱਜਰ ਵਜੋਂ ਹੋਈ ਹੈ। ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ। ਕਿਸੇ ਵੀ ਸਥਿਤੀ ਨੂੰ ਵਧਣ ਤੋਂ ਰੋਕਣ ਲਈ ਪੁਲਿਸ ਤਿਆਰ ਸੀ। ਦੋਸ਼ੀ ਨੂੰ ਕਈ ਵਾਰ ਰੋਕਣ ਦੇ ਬਾਵਜੂਦ, ਉਹ ਨਸ਼ੀਲੇ ਪਦਾਰਥ ਵੇਚਣ ਤੋਂ ਨਹੀਂ ਰੁਕ ਰਿਹਾ ਸੀ। ਜਿਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ – ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, ਤਸਕਰਾਂ ਦੇ ਘਰਾਂ ‘ਤੇ ਦੀਪਮਾਲਾ ਨਹੀਂ ਬੁਲਡੋਜ਼ਰ ਚੱਲੇਗਾ

 

Exit mobile version