The Khalas Tv Blog Punjab ਕੱਲ੍ਹ ਫਿਰ 101 ਕਿਸਾਨਾਂ ਦਾ ਜਥਾ ਹੋਵੇਗਾ ਰਵਾਨਾ
Punjab

ਕੱਲ੍ਹ ਫਿਰ 101 ਕਿਸਾਨਾਂ ਦਾ ਜਥਾ ਹੋਵੇਗਾ ਰਵਾਨਾ

ਬਿਉਰੋ ਰਿਪੋਰਟ – ਅੱਜ ਸ਼ੰਭੂ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਲਈ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ ਅਤੇ ਰਾਕੇਸ਼ ਟਿਕੈਤ ਸਮੇਤ ਹੋਰ ਵੱਡੇ ਕਿਸਾਨ ਆਗੂ ਪਹੁੰਚੇ। ਇਸ ਮਗਰੋਂ ਮੋਰਚੇ ‘ਤੇ ਬੈਠੇ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਕਰਦਿਆਂ ਜਾਣਕਾਰੀ ਦਿੱਤੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਖੂਨ ਨਾਲ ਦਸਤਖਤ ਕਰਕੇ ਲਿਖੀ ਚਿੱਠੀ ਇਲੈਕਟ੍ਰੋਨਿਕ ਅਤੇ ਡਾਕ ਰਾਹੀਂ ਸਭ ਨੂੰ ਭੇਜ ਦਿੱਤੀ ਗਈ ਹੈ। ਭਲਕੇ ਅਗਲਾ 101 ਮਰਜੀਵੜਿਆਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਇਸ ਤੋਂ ਇਲਾਵਾ 16 ਦਸੰਬਰ ਨੂੰ ਦੇਸ਼ ਭਰ ‘ਚ ਟਰੈਕਟਰ ਮਾਰਚ ਕੱਢੇ ਜਾਣਗੇ ਪਰ ਇਸ ਲੜੀ ‘ਚ ਪੰਜਾਬ ਦਾ ਕਿਸਾਨ ਸ਼ਾਮਿਲ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਬਹੁਤੇ ਕਿਸਾਨਾਂ ਦੀ ਇਸ ਮੋਰਚੇ ਤੇ ਡਿਊਟੀ ਲੱਗੀ ਹੋਈ ਹੈ ਅਤੇ ਬਾਕੀ ਪੰਜਾਬ ਭਰ ‘ਚੋਂ ਕਿਸਾਨਾਂ ਬੀਬੀਆਂ ਅਤੇ ਮਰਦ ਇਸ ਮੋਰਚੇ ਤੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਅੱਜ ਮੋਰਚੇ ‘ਤੇ ਡੱਲੇਵਾਲ ਦਾ ਹਾਲ ਜਾਨਣ ਪੁੱਜੇ ਕਿਸਾਨ ਆਗੂਆਂ ਦਾ ਧੰਨਵਾਦ ਵੀ ਕੀਤਾ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਜ਼ਦੀਕ ਕਿਸੇ ਵੀ ਫੋਰਸ ਨੂੰ ਨਹੀਂ ਜਾਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ – ਥਾਣਾ ਅਜਨਾਲਾ ਦੇ ਬਾਹਰ ਬੰਬ ਰੱਖਣ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਲ

 

Exit mobile version