The Khalas Tv Blog Punjab ਬਰਨਾਲਾ ‘ਚ ਭਾਜਪਾ ਲੀਡਰ ਦੇ ਘਰ ਅੱਗੇ ਧਰਨਾ ਦੇ ਰਹੇ ਇੱਕ ਹੋਰ ਕਿਸਾਨ ਆਗੂ ਦੀ ਹੋਈ ਮੌਤ
Punjab

ਬਰਨਾਲਾ ‘ਚ ਭਾਜਪਾ ਲੀਡਰ ਦੇ ਘਰ ਅੱਗੇ ਧਰਨਾ ਦੇ ਰਹੇ ਇੱਕ ਹੋਰ ਕਿਸਾਨ ਆਗੂ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ :- ਬਰਨਾਲਾ ਵਿੱਚ ਬੀਜੇਪੀ ਲੀਡਰ ਅਰਚਨਾ ਦੱਤ ਦੇ ਘਰ ਬਾਹਰ ਪੱਕੇ ਧਰਨੇ ‘ਤੇ ਬੈਠੇ ਇੱਕ ਹੋਰ ਕਿਸਾਨ ਆਗੂ ਦੀ ਮੌਤ ਹੋ ਗਈ ਹੈ। ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਤ ਕਿਸਾਨ ਜੋਰਾ ਸਿੰਘ ਲੰਮੇ ਵਕਤ ਤੋਂ ਅਰਚਨਾ ਦੱਤ ਦੇ ਘਰ ਬਾਹਰ ਧਰਨੇ ‘ਤੇ ਬੈਠੇ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਜੋਰਾ ਸਿੰਘ ਬਰਨਾਲਾ ਦੇ ਪਿੰਡ ਸੇਖਾ ਦਾ ਰਹਿਣ ਵਾਲੇ ਸੀ। ਉਹ ਰੋਜ਼ਾਨਾ ਆਪਣੀ ਪਤਨੀ ਦੇ ਨਾਲ ਡੇਢ ਮਹੀਨੇ ਤੋਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੀ। ਜੋਰਾ ਸਿੰਘ ਨੂੰ ਕਿਸਾਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ।

5 ਅਕਤੂਬਰ ਤੋਂ 13 ਨਵੰਬਰ ਤੱਕ  5 ਕਿਸਾਨਾਂ ਦੀ ਧਰਨੇ ਦੌਰਾਨ ਮੌਤ ਹੋਈ ਸੀ। 5 ਅਕਤੂਬਰ ਨੂੰ  ਪਟਿਆਲਾ ਵਿੱਚ ਧਰਨੇ ‘ਤੇ ਬੈਠੇ ਕਿਸਾਨ ਹਰਬੰਸ ਸਿੰਘ ਦੀ ਮੌਤ ਹੋ ਗਈ ਸੀ। 10 ਅਕਤੂਬਰ ਨੂੰ ਸੰਗਰੂਰ ਦੇ ਧੂਰੀ ‘ਚ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿੱਥੇ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨ ਦੀ ਮੌਤ ਦੀ ਜਿੰਮੇਵਾਰ ਕੇਂਦਰ ਸਰਕਾਰ ਹੈ। ਖੇਤੀ ਕਾਨੂੰਨਾਂ ਕਰਕੇ ਹੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਧੂਰੀ ‘ਚ ਵੀ ਪੈਟਰੋਲ ਪੰਪ ਦੇ ਅੱਗੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ‘ਚ ਸੰਗਰੂਰ ਦੇ ਪਿੰਡ ਨਾਗਰੀ ਦੇ ਕਿਸਾਨ ਮੇਘਰਾਜ ਸਿੰਘ ਦੀ ਮੌਤ ਹੋ ਗਈ ਸੀ।

Exit mobile version