The Khalas Tv Blog India ਯੂਪੀ ਵਿੱਚ 1 ਲੱਖ ਦੇ ਇਨਾਮ ਵਾਲੇ ਗੁਫਰਾਨ ਦਾ ਪੁਲਿਸ ਨੇ ਕੀਤਾ ਇਹ ਹਾਲ ..
India

ਯੂਪੀ ਵਿੱਚ 1 ਲੱਖ ਦੇ ਇਨਾਮ ਵਾਲੇ ਗੁਫਰਾਨ ਦਾ ਪੁਲਿਸ ਨੇ ਕੀਤਾ ਇਹ ਹਾਲ ..

Another encounter in UP, Gufran, the accused with a reward of 1 lakh, killed in the encounter

ਉੱਤਰ ਪ੍ਰਦੇਸ਼ ਵਿੱਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਨੂੰ ਅੰਜਾਮ ਦਿੱਤਾ ਹੈ। ਇੱਥੇ 1.25 ਲੱਖ ਰੁਪਏ ਦੇ ਇਨਾਮੀ ਅਪਰਾਧੀ ਗੁਫਰਾਨ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਗੁਫਰਾਨ ਖ਼ਿਲਾਫ਼ 13 ਕੇਸ ਦਰਜ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਕੌਸ਼ਾਂਬੀ ਜ਼ਿਲੇ ਦੇ ਸਮਦਾ ਇਲਾਕੇ ‘ਚ ਮੰਗਲਵਾਰ ਸਵੇਰੇ 5 ਵਜੇ ਪੁਲਿਸ ਅਤੇ ਗੁਫਰਾਨ ਵਿਚਾਲੇ ਮੁਕਾਬਲਾ ਹੋਇਆ। STF ਦੀ ਟੀਮ ਨੇ ਮੁਕਾਬਲੇ ਵਿੱਚ ਮੁਲਜ਼ਮ ਗੁਫਰਾਨ ਨੂੰ ਮਾਰ ਦਿੱਤਾ। ਮੁਕਾਬਲੇ ਵਾਲੀ ਥਾਂ ਤੋਂ ਇੱਕ 9 ਐਮਐਮ ਦੀ ਕਾਰਬਾਈਨ, ਇੱਕ 32 ਬੋਰ ਦਾ ਪਿਸਤੌਲ ਅਤੇ ਇੱਕ ਅਪਾਚੇ ਬਾਈਕ ਬਰਾਮਦ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਫਰਾਨ ਕਤਲ, ਡਕੈਤੀ, ਕਤਲ ਦੀ ਕੋਸ਼ਿਸ਼ ਵਰਗੇ 7 ਮਾਮਲਿਆਂ ‘ਚ ਲੋੜੀਂਦਾ ਸੀ। ਏਡੀਜੀ ਪ੍ਰਯਾਗਰਾਜ ਦੁਆਰਾ ਗੁਫਰਾਨ ‘ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਦੂਜੇ ਪਾਸੇ ਸੁਲਤਾਨਪੁਰ ਪੁਲਿਸ ਵੱਲੋਂ ਗੁਫਰਾਨ ’ਤੇ ਇੱਕ ਲੱਖ ਪੱਚੀ ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ। ਗੁਫਰਾਨ ‘ਤੇ ਪ੍ਰਤਾਪਗੜ੍ਹ, ਸੁਲਤਾਨਪੁਰ ਜ਼ਿਲਿਆਂ ‘ਚ 13 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਕੁਝ ਮਹੀਨੇ ਪਹਿਲਾਂ ਅਪ੍ਰੈਲ ਵਿੱਚ ਪ੍ਰਤਾਪਗੜ੍ਹ ਵਿੱਚ ਇੱਕ ਗਹਿਣੇ ਵਾਲੇ ਨੂੰ ਗੋਲੀ ਮਾਰ ਕੇ ਸਨਸਨੀਖ਼ੇਜ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੁਫਰਾਨ ਉਹ ਨੌਜਵਾਨ ਸੀ, ਜਿਸ ਨੇ ਲੁੱਟ-ਖੋਹ ਕਰਨ ਤੋਂ ਬਾਅਦ ਜਾਂਦੇ ਸਮੇਂ ਗੋਲੀਆਂ ਚਲਾਈਆਂ।

ਤੁਹਾਨੂੰ ਦੱਸ ਦੇਈਏ ਕਿ 2017 ਵਿੱਚ ਯੋਗੀ ਅਦਿੱਤਿਆਨਾਥ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੋਂ ਹੁਣ ਤੱਕ 10,900 ਤੋਂ ਵੱਧ ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚ 185 ਤੋਂ ਵੱਧ ਅਪਰਾਧੀ ਮਾਰੇ ਜਾ ਚੁੱਕੇ ਹਨ।

Exit mobile version