The Khalas Tv Blog International ਪੰਜਾਬ ਦੀ ਇੱਕ ਹੋਰ ਧੀ ਕੈਨੇਡਾ ‘ਚ ਬਣੀ ਜੱਜ
International

ਪੰਜਾਬ ਦੀ ਇੱਕ ਹੋਰ ਧੀ ਕੈਨੇਡਾ ‘ਚ ਬਣੀ ਜੱਜ

‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਸਮੂਹ ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਹੋਰ ਪੰਜਾਬੀ ਕੁੜੀ ਨੀਨਾ ਪੁਰੇਵਾਲ ਨੇ ਪ੍ਰੋਵਿੰਸ਼ੀਅਲ ਕੋਰਟ ਵਿੱਚ ਜੱਜ ਬਣਨ ਦੀ ਪ੍ਰਾਪਤੀ ਹਾਸਲ ਕੀਤੀ ਹੈ। ਬੀ.ਸੀ. ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ  ਤੇ ਉਮੀਦ ਹੈ ਕਿ ਉਹ 31 ਜਨਵਰੀ, 2022 ਨੂੰ ਆਪਣਾ ਅਹੁਦਾ ਸੰਭਾਲ ਲੈਣਗੇ। ਉਨ੍ਹਾਂ ਦੇ ਨਾਲ ਦੋ ਹੋਰ ਨਵੇਂ ਜੱਜ, ਸਕਾਟ ਮੁਲਡਰ ਅਤੇ ਮਾਈਕਲ ਮੁਨਰੋ ਵੀ ਨਿਯੁਕਤ ਕੀਤੇ ਗਏ ਹਨ।।

ਨੀਨਾ ਪੁਰੇਵਾਲ ਉੱਤਰੀ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਚੱਲ ਰਹੇ ਉੱਤਰੀ ਜ਼ਮਾਨਤ ਪਾਇਲਟ ਪ੍ਰੋਜੈਕਟ ਲਈ ਮਦਦ ਮਿਲੇਗੀ।ਵਿਕਟੋਰੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਵਾਲੀ ਨੀਨਾ ਪੁਰੇਵਾਲ ਨੇ  2005 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਵਿੱਚ ਮਾਸਟਰ ਡਿਗਰੀ 2013 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਹਾਸਲ ਕੀਤੀ। ਕਾਨੂੰਨੀ ਖੇਤਰ ਵਿੱਚ ਉਹਨਾਂ ਦਾ ਮੁੱਖ ਕਾਰਜ਼ ਖੇਤਰ ਤਨਜ਼ਾਨੀਆ ਰਿਹਾ ਹੈ,ਜਿਥੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਖੇਤਰ ਸੂਬਾਈ ਸਰਕਾਰ ਦੇ ਚਾਈਲਡ ਐਂਡ ਯੂਥ ਐਡਵੋਕੇਟ ਦੇ ਤੌਰ ਤੇ ਅਤੇ ਡਿਊਟੀ ਸਲਾਹਕਾਰ ਵਜੋਂ ਕੰਮ ਕੀਤਾ ਹੈ।

Exit mobile version