The Khalas Tv Blog Punjab ਤਰਨਤਾਰਨ ਵਿੱਚ ਪੰਜਾਬ ਪੁਲਿਸ ਦਾ ਇੱਕ ਹੋਰ ਵੱਡਾ ਐਨਕਾਉਂਟਰ, ਨਾਕਾਬੰਦੀ ਕਰ ਕੇ ਕੀਤਾ ਕਾਬੂ
Punjab

ਤਰਨਤਾਰਨ ਵਿੱਚ ਪੰਜਾਬ ਪੁਲਿਸ ਦਾ ਇੱਕ ਹੋਰ ਵੱਡਾ ਐਨਕਾਉਂਟਰ, ਨਾਕਾਬੰਦੀ ਕਰ ਕੇ ਕੀਤਾ ਕਾਬੂ

Another big encounter of Punjab Police in Tarn Taran, controlled by blockade

ਤਰਨਤਾਰਨ : ਬੀਤੀ ਰਾਤ (21 ਦਸੰਬਰ) ਪੰਜਾਬ ਦੇ ਤਰਨਤਾਰਨ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ। ਇੱਥੇ ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਅਤੇ ਗੈਂਗਸਟਰ ਅਤੇ ਉਸਦੇ ਸਾਥੀ ਵਿਚਕਾਰ ਗੋਲੀਬਾਰੀ ਹੋਈ। ਜਿਸ ਵਿੱਚ ਗੈਂਗਸਟਰ ਨੂੰ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਉਸਨੂੰ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਫੜ ਲਿਆ। ਗੈਂਗਸਟਰ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਵਜੋਂ ਹੋਈ ਹੈ। ਜਦਕਿ ਉਸ ਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਵਾਸੀ ਪਿੰਡ ਇੱਬਨ ਵਜੋਂ ਹੋਈ ਹੈ।
ਦਰਅਸਲ, ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜੂ ਸ਼ੂਟਰ ਆਪਣੇ ਸਾਥੀ ਨਾਲ ਬਾਈਕ ‘ਤੇ ਇਲਾਕੇ ‘ਚ ਕੋਈ ਵਾਰਦਾਤ ਕਰਨ ਲਈ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਗੁਰਦੁਆਰਾ ਬੀੜ ਸਾਹਿਬ ਤੋਂ ਪਿੰਡ ਕਸੇਲ ਨੂੰ ਜਾਂਦੀ ਸੜਕ ‘ਤੇ ਨਾਕਾਬੰਦੀ ਕਰ ਦਿੱਤੀ ਗਈ। ਜਿਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।

ਦੋਵਾਂ ਨੇ ਪੁਲਿਸ ‘ਤੇ ਚਾਰ ਗੋਲੀਆਂ ਚਲਾਈਆਂ। ਇਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਇੱਕ ਵਿਅਕਤੀ ਨੂੰ ਦੋ ਗੋਲੀਆਂ ਲੱਗੀਆਂ।ਜਾਣਕਾਰੀ ਮੁਤਾਬਕ ਗੈਂਗਸਟਰ ਰਾਜੂ ਸ਼ੂਟਰ ਖਿਲਾਫ 8 ਕੇਸ ਦਰਜ ਹਨ। ਦੋ ਮਹੀਨੇ ਪਹਿਲਾਂ ਪਿੰਡ ਢੋਟੀਆ ਵਿੱਚ ਸਰਕਾਰੀ ਬੈਂਕ ਲੁੱਟਣ ਦੀ ਕੋਸ਼ਿਸ਼ ਵਿੱਚ ਨਾਕਾਮ ਰਹਿਣ ਤੋਂ ਬਾਅਦ ਉਸ ਨੇ ਪੰਜਾਬ ਪੁਲਿਸ ਦੇ ਏਐਸਆਈ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।

ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੁਲਿਸ ਦੀ ਗੱਡੀ ’ਤੇ ਦੋ ਗੋਲੀਆਂ ਲੱਗੀਆਂ, ਜਦੋਂਕਿ ਦੋ ਪੁਲੀਸ ਮੁਲਾਜ਼ਮ ਵਾਲ-ਵਾਲ ਬਚ ਗਏ।

Exit mobile version