The Khalas Tv Blog Punjab ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਕਿਸੇ ਵੇਲੇ ਵੀ ਐਲਾਨ
Punjab

ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਕਿਸੇ ਵੇਲੇ ਵੀ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ।ਹਾਲਾਂਕਿ ਖਬਰਾਂ ਇਹ ਵੀ ਆ ਰਹੀਆਂ ਹਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਉੱਤੇ ਕਾਂਗਰਸ ਹਾਈਕਮਾਂਡ ਨੇ ਮੋਹਰ ਲਾ ਦਿੱਤੀ ਹੈ ਤੇ ਇਸਦਾ ਰਸਮੀ ਐਲਾਨ ਹੋਣਾ ਬਾਕੀ ਹੈ।

ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚੇਹਰਾ ਸਾਫ ਕਰਨ ਲਈ ਕਾਂਗਰਸ ਦੇ ਵੱਡੇ ਲੀਡਰਾਂ ਦੀ ਸਵੇਰ ਤੋਂ ਮਸ਼ੱਕਤ ਚੱਲ ਰਹੀ ਹੈ।ਪਹਿਲਾਂ ਅੰਬਿਕਾ ਸੋਨੀ ਦਾ ਨਾਂ ਵੀ ਮੁੱਖ ਮੰਤਰੀ ਵਜੋਂ ਸਾਹਮਣੇ ਆਇਆ ਸੀ ਤੇ ਸਿੱਧੂ ਵਲੋਂ ਵੀ ਦਾਅਵਾ ਠੋਕਿਆ ਗਿਆ ਸੀ। ਪਰ ਉਸ ਤੋਂ ਬਾਅਦ ਲਗਾਤਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਉੱਤੇ ਚਰਚਾ ਹੋ ਰਹੀ ਹੈ।


ਉੱਧਰ, ਰੰਧਾਵਾ ਨੇ ਵੀ ਇਸ ਉੱਤੇ ਹਾਲੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਰੰਧਾਵਾ ਦਾ ਕਹਿਣਾ ਹੈ ਕਿ ਫੈਸਲਾ ਹਾਈਕਮਾਂਡ ਨੇ ਲੈਣਾ ਹੈ ਤੇ ਇਸਨੂੰ ਸਪਸ਼ਟ ਹੋਣ ਲਈ ਹਾਲੇ 2 ਤੋਂ 3 ਘੰਟੇ ਦਾ ਹੋਰ ਸਮਾਂ ਲੱਗਣਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਵਿਖੇ ਵੀ ਕਾਂਗਰਸ ਹਾਈਕਮਾਂਡ ਦੀ ਬੈਠਕ ਚੱਲ ਰਹੀ ਹੈ ਤੇ ਪੇਚ ਕਿੱਥੇ ਫਸਿਆ ਹੈ, ਇਸ ਉੱਤੇ ਫਿਲਹਾਲ ਕੁੱਝ ਵੀ ਕਹਿਣਾ ਠੀਕ ਨਹੀਂ।

Exit mobile version