The Khalas Tv Blog Punjab ਸਿੱਧੂ ‘ਤੇ ਦੋਹਾਂ ਹੱਥਾਂ ਨਾਲ ਗੋ ਲੀਆਂ ਚਲਾਉਣ ਵਾਲੇ ਸੇਰਸਾ ਦੀ ਹੋਈ ਅਦਾਲਤ ਵਿੱਚ ਪੇਸ਼ੀ
Punjab

ਸਿੱਧੂ ‘ਤੇ ਦੋਹਾਂ ਹੱਥਾਂ ਨਾਲ ਗੋ ਲੀਆਂ ਚਲਾਉਣ ਵਾਲੇ ਸੇਰਸਾ ਦੀ ਹੋਈ ਅਦਾਲਤ ਵਿੱਚ ਪੇਸ਼ੀ

ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿ ਰਾਸਤ ਵਿੱਚ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ ਇਹਨਾਂ ਦਾ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਤੇ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਤੋਂ ਬਾਅਦ ਅਦਾਲਤ ਨੇ ਇਹਨਾਂ ਨੂੰ ਦੋ ਹਫਤਿਆਂ ਲਈ ਜੇ ਲ੍ਹ ਭੇਜ ਦਿੱਤਾ ਹੈ।
ਇਹਨਾਂ ਨੂੰ ਇਸ ਤੋਂ ਪਹਿਲਾਂ 23 ਜੁਲਾਈ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਉਦੋਂ ਮਾਨਸਾ ਪੁਲਿਸ ਨੂੰ ਇਹਨਾਂ ਦਾ 5 ਦਿਨ ਦਾ ਰਿ ਮਾਂਡ ਮਿਲਿਆ ਸੀ ।
19 ਸਾਲ ਦੇ ਅੰਕਿਤ ਸੇਰਸਾ ‘ਤੇ ਇਹ ਇਲਜ਼ਾਮ ਹੈ ਕਿ ਉਸਨੇ ਸਿੱਧੂ ‘ਤੇ ਦੋਹਾਂ ਹੱਥਾਂ ਨਾਲ ਗੋ ਲੀਆਂ ਚਲਾਈਆਂ ਸੀ।ਉਹ ਇਹਨਾਂ ਸਾਰੇ ਸ਼ਾਰਪ ਸ਼ੂ ਟਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਹੈ ਤੇ ਉਸ ਨੇ ਹਾਲੇ 6 ਮਹੀਨੇ ਪਹਿਲਾਂ ਹੀ ਇਸ ਅਪਰਾਧ ਦੀ ਦੁਨਿਆ ਵਿੱਚ ਕਦਮ ਰੱਖਿਆ ਸੀ ਤੇ ਲਾਰੈਂਸ ਗੈਂਗ ‘ਚ ਸ਼ਾਮਲ ਹੋਇਆ ਸੀ।
ਸਿੱਧੂ ਕਤ ਲਕਾਂਡ ਵਿੱਚ ਨਾਮਜ਼ਦ ਹੋਏ ਸਭ ਤੋਂ ਘੱਟ ਉਮਰ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦਾ 14 ਜੁਲਾਈ ਨੂੰ ਪੰਜਾਬ ਪੁਲਿਸ ਨੇ ਟਰਾਂਜ਼ਿਟ ਰਿ ਮਾਂਡ ਲੈ ਕੇ ਇਹਨਾਂ ਨੂੰ ਗ੍ਰਿ ਫਤਾਰ ਕੀਤਾ ਸੀ ਤੇ ਪੰਜਾਬ ਲਿਆਂਦਾ ਸੀ।
ਅੰਕਿਤ ਦੀ ਗ੍ਰਿ ਫਤਾਰੀ ਪ੍ਰਿਅਵਰਤ ਵੱਲੋਂ ਦਿੱਤੀ ਗਈ ਸੂਚਨਾ ‘ਤੇ ਆਧਾਰ ‘ਤੇ ਹੋਈ ਸੀ। ਸੇਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਚਿਨ ਭਿਵਾਨੀ ਦੇ ਨਾਲ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿ ਫਤਾਰ ਕੀਤਾ ਸੀ। ਸਚਿਨ ਭਿਵਾਨੀ ‘ਤੇ ਮੂਸੇਵਾਲਾ ਦੀ ਹੱ ਤਿਆ ਵਿੱਚ ਸ਼ਾਮਲ ਚਾਰ ਸ਼ੂ ਟਰਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਹੈ।

Exit mobile version