The Khalas Tv Blog Punjab ਪਿਤਾ ਨੇ ਜ਼ਮੀਨ ਗਿਰਵੀ ਰੱਖੀ ਤਾਂ ਪੰਜਾਬ ਦੀ ਧੀ ਨੇ ਏਸ਼ੀਅਨ ਖੇਡਾਂ ‘ਚ ਮੈਡਲ ਜਿੱਤ ਕੇ ਵਿਖਾਇਆ ! ਹੁਣ ਪਿਤਾ ਲਈ ਸਰਕਾਰ ਤੋਂ ਮੰਗੀ ਮਦਦ
Punjab Sports

ਪਿਤਾ ਨੇ ਜ਼ਮੀਨ ਗਿਰਵੀ ਰੱਖੀ ਤਾਂ ਪੰਜਾਬ ਦੀ ਧੀ ਨੇ ਏਸ਼ੀਅਨ ਖੇਡਾਂ ‘ਚ ਮੈਡਲ ਜਿੱਤ ਕੇ ਵਿਖਾਇਆ ! ਹੁਣ ਪਿਤਾ ਲਈ ਸਰਕਾਰ ਤੋਂ ਮੰਗੀ ਮਦਦ

ਬਿਉਰੋ ਰਿਪੋਰਟ : ਚੀਨ ਵਿੱਚ ਚੱਲ ਰਹੇ ਏਸ਼ੀਅਨ ਖੇਡਾਂ ਵਿੱਚ ਮਾਨਸਾ ਦੇ ਪਿੰਡ ਖੈਰਾ ਖੁਰਦ ਦੀ ਅੰਜੂ ਰਾਣੀ ਨੇ ਆਪਣੀ ਟੀਮ ਦੇ ਨਾਲ 35 ਕਿਲਮੀਟਰ ਦੀ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ । ਅੰਜੂ ਦੀ ਇਸ ਜਿੱਤ ਨਾਲ ਪੂਰੇ ਪਿੰਡ ਵਿੱਚ ਜਸ਼ਨ ਹੈ । ਪਰ ਅੰਜੂ ਦੇ ਲਈ ਇਹ ਕਾਮਯਾਨੀ ਹਾਸਲ ਕਰਨੀ ਅਸਾਨ ਨਹੀਂ ਸੀ । ਪਿਤਾ ਨੇ ਧੀ ਦੇ ਲਈ ਆਪਣੀ ਸਾਰੀ ਜ਼ਮੀਨ ਗਿਰਵੀ ਰੱਖ ਦਿੱਤੀ । ਫਿਲਹਾਲ ਅੰਜੂ ਦਾ ਹੁਣ ਅਗਲਾ ਟੀਚਾ ਓਲੰਪਿਕ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅੰਜੂ ਨੂੰ ਵਧਾਈ ਦਿੱਤੀ ਹੈ।

35 ਕਿਲੋਮੀਟਰ ਦੀ ਪੈਦਲ ਦੌੜ ਵਿੱਚ ਚੀਨ ਦੀ ਟੀਮ ਵਿੱਚ ਗੋਲਡ ਮੈਡਲ ਜਿੱਤਿਆ ਜਦਕਿ ਜਾਪਾਨ ਨੇ ਸਿਲਵਰ ਭਾਰਤ ਤੀਜੇ ਨੰਬਰ ‘ਤੇ ਰਿਹਾ । ਇਸ ਦੌੜ ਵਿੱਚ ਭਾਰਤ,ਚੀਨ,ਜਾਪਾਨ ਦੇ ਇਲਾਵਾ ਸਾਊਥ ਕੋਰੀਆ,ਮਲੇਸ਼ੀਆ,ਰੂਸ ਦੀਆਂ ਟੀਮਾਂ ਵੀ ਸਨ ।

ਅੰਜੂ ਰਾਣੀ ਇਸ ਵੇਲੇ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੀ ਹੈ । ਉਹ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਤਾਇਨਾਤ ਹੈ । ਅੰਜੂ ਨੇ ਚੈਂਪੀਅਨਸ਼ਿਪ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਖੇਡਾਂ ਵਿੱਚ ਹਿੱਸਾ ਲਿਆ ਸੀ । ਅੰਜੂ ਇਸ ਤੋਂ ਪਹਿਲਾਂ ਇੰਟਰ ਸਟੇਟ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤ ਚੁੱਖੀ ਹੈ ।

ਪਿਤਾ ਨੇ ਜ਼ਮੀਨ ਦੇ ਬਦਲੇ ਕਰਜ਼ਾ ਲਿਆ

ਮਾਨਸਾ ਦੇ ਖੈਰਾ ਖੁਰਦ ਦੇ ਸਧਾਰਨ ਕਿਸਾਨ ਜਗਦੀਸ਼ ਰਾਮ ਦੇ ਘਰ ਅੰਜੂ ਰਾਣੀ ਦਾ ਜਨਮ ਹੋਇਆ। ਖੇਡ ਦੇ ਵੱਲ ਧੀ ਦੀ ਲਗਨ ਨੂੰ ਵੇਖ ਕੇ ਪਿਤਾ ਨੇ 2 ਏਕੜ ਜ਼ਮੀਨ 8 ਲੱਖ ਰੁਪਏ ਵਿੱਚ ਗਿਰਵੀ ਰੱਖ ਦਿੱਤੀ ਅਤੇ ਧੀ ਦੀ ਖੇਡਾਂ ਦੀ ਜ਼ਰੂਰਤਾਂ ਪੂਰੀਆਂ ਕੀਤੀਆਂ। ਬੇਸ਼ਕ ਅੰਜੂ ਇਸ ਮਿਸ਼ਨ ਵਿੱਚ ਕਾਮਯਾਬ ਹੋਈ ਪਰ ਪਰਿਵਾਰ ਦਾ ਕਰਜ 15 ਲੱਖ ਪਹੁੰਚ ਗਿਆ ਹੈ । ਅੰਜੂ ਨੇ ਸਰਕਾਰ ਨੂੰ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।

Exit mobile version