ਦੋਰਾਹਾ : ਅੱਜ ਇੱਥੇ ਸਰਵ ਧਰਮ ਗਊਸ਼ਾਲਾ ਦੋਰਾਹਾ ਵਿਖੇ ਮਹਿਕਮਾ ਪਸ਼ੂ ਪਾਲਣ ਪੰਜਾਬ ਵੱਲੋਂ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਹ ਵੈਕਸੀਨੇਸ਼ਨ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਪੂਰੇ ਪੰਜਾਬ ਅੰਦਰ ਘਰ ਘਰ ਜਾ ਕੇ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ | ਇਸ ਮੁਹਿੰਮ ਦਾ ਮਕਸਦ ਗਾਵਾਂ ਨੂੰ ਧਫੜੀ ਰੋਗ ਤੋਂ ਮੁਕਤ ਰੱਖਣਾ ਹੈ |ਤਾਂ ਜ਼ੋ ਪਸ਼ੂ ਪਾਲਕਾਂ ਦਾ ਬੇਲੋੜਾ ਆਰਥਿਕ ਨੁਕਸਾਨ ਹੋਣੋਂ ਬਚਾਇਆ ਜਾ ਸਕੇ।
ਯਾਦ ਰਹੇ ਕਿ ਦੋ ਸਾਲ ਪਹਿਲਾਂ ਇਸ ਨਾਮੁਰਾਦ ਬਿਮਾਰੀ ਨੇ ਪੰਜਾਬ ਦੇ ਪਸ਼ੂ ਪਾਲਕਾਂ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਕੀਤਾ ਸੀ | ਉਦੋਂ ਤੋਂ ਹੀ ਇਸ ਬਿਮਾਰੀ ਦੀ ਅਗਾਊਂ ਰੋਕਥਾਮ ਲਈ ਇਹ ਵੈਕਸੀਨ ਹਰ ਸਾਲ ਪਸ਼ੂ ਪਾਲਕਾਂ ਦੇ ਘਰ ਘਰ ਜਾ ਕੇ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਬਿਲਕੁਲ ਮੁਫਤ ਲਗਾਈ ਜਾ ਰਹੀ ਹੈ|
ਇਹ ਜਾਣਕਾਰੀ ਅੱਜ ਇੱਥੇ ਤਹਿਸੀਲ ਪਾਇਲ ਦੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਦਰਸ਼ਨ ਖੇੜੀ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਕਿ ਲੋੜਵੰਦ ਪਸ਼ੂ ਪਾਲਕ ਅਪਣੇ ਇਲਾਕੇ ਦੇ ਵੈਟਰਨਰੀ ਅਫਸਰ/ ਵੈਟਰਨਰੀ ਇੰਸਪੈਕਟਰ ਨਾਲ ਸਪੰਰਕ ਕਰ ਸਕਦੇ ਹਨ। ਇਹ ਵੈਕਸੀਨ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾਕਟਰ ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਇਕ ਗਾਂ ਨੂੰ ਨਵੀਂ ਸੂਈ ਸਰਿੰਜ ਨਾਲ ਬਿਲਕੁਲ ਮੁਫਤ ਲਗਾਈ ਜਾ ਰਹੀ ਹੈ।
ਡਾ. ਖੇੜੀ ਨੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਲੋਕ ਪੱਖੀ ਵੈਕਸੀਨੇਸ਼ਨ ਮੁਹਿੰਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ ਹੈ | ਉਹਨਾਂ ਪਸ਼ੂ ਪਾਲਕਾਂ ਨੂੰ ਅਪਣੀਆਂ ਗਾਵਾਂ ਨੂੰ ਇਹ ਵੈਕਸੀਨ ਤੁਰੰਤ ਲਗਵਾਉਣ ਲਈ ਕਿਹਾ ਤਾਂ ਜ਼ੋ ਪਸ਼ੂ ਧਨ ਅਤੇ ਅਪਣੀ ਘਰੇਲੂ ਆਰਥਿਕਤਾ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ | ਇਸ ਮੌਕੇ ਉਹਨਾਂ ਸਮੁੱਚੇ ਵੈਟਰਨਰੀ ਸਟਾਫ਼ ਨੂੰ ਇਸ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਕੋਈ ਵੀ ਗਾਂ ਇਸ ਵੈਕਸੀਨ ਤੋਂ ਵਾਂਝੀ ਨਾ ਰਹੇ। ਲੰਪੀ ਸਕਿਨ ਬਿਮਾਰੀ ਦੀ ਚੱਲ ਰਹੀ।
ਵੈਕਸੀਨੇਸ਼ਨ ਮੁਹਿੰਮ ਸਬੰਧੀ ਕੋਈ ਵੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਪਸ਼ੂ ਪਾਲਕ ਮਹਿਕਮੇ ਵੱਲੋਂ ਜਾਰੀ ਹੈਲਪ ਲਾਈਨ ਨੰਬਰ 0172 2217084 ‘ਤੇ ਸਪੰਰਕ ਕਰ ਸਕਦੇ ਹਨ। ਇਸ ਮੌਕੇ ਸਥਾਨਕ ਵੈਟਰਨਰੀ ਅਫਸਰ ਡਾ.ਪ੍ਰਬਲ ਗੌਤਮ ਅਤੇ ਵੈਟਰਨਰੀ ਇੰਸਪੈਕਟਰ ਦੋਰਾਹਾ ਸਾਹਿਲ ਸੋਨੀ ਵੀ ਹਾਜ਼ਰ ਸਨ |