The Khalas Tv Blog India ਅਨਿਲ ਵਿਜ ਨੇ ਅਯੁੱਧਿਆ ‘ਚ ਪਾਰਟੀ ਦੀ ਹਾਰ ਨੂੰ ਲੈ ਕੇ ਦਿੱਤਾ ਬਿਆਨ, ਹੋਈ ਆਲੋਚਨਾ
India

ਅਨਿਲ ਵਿਜ ਨੇ ਅਯੁੱਧਿਆ ‘ਚ ਪਾਰਟੀ ਦੀ ਹਾਰ ਨੂੰ ਲੈ ਕੇ ਦਿੱਤਾ ਬਿਆਨ, ਹੋਈ ਆਲੋਚਨਾ

ਲੋਕ ਸਭਾ ਚੋਣਾਂ (Lok Sabha Election) ਦੇ ਨਤੀਜੇ ਆ ਗਏ ਹਨ। ਭਾਜਪਾ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸਕੀ ਹੈ, ਇੱਥੋਂ ਤੱਕ ਕਿ ਭਾਜਪਾ ਅਯੁੱਧਿਆ (Ayodhya) ਵਿੱਚੋਂ ਵੀ ਹਾਰ ਗਈ ਹੈ। ਭਾਜਪਾ ਨੂੰ ਉਮੀਦ ਸੀ ਕਿ ਉਹ ਉੱਤਰ ਪ੍ਰਦੇਸ਼ ਵਿੱਚੋਂ ਰਾਮ ਮੰਦਿਰ ਬਣਨ ਤੋਂ ਬਾਅਦ ਸਾਰਿਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਪਰ ਪਾਰਟੀ ਨੂੰ ਕੇਵਲ 36 ਸੀਟਾਂ ’ਤੇ ਹੀ ਸਬਰ ਕਰਨਾ ਪਿਆ ਹੈ। ਜਿਸ ਤੋਂ ਬਾਅਦ ਅਨੀਲ ਵਿੱਜ (Anil Vij) ਦਾ ਬਿਆਨ ਵੀ ਸਾਹਮਣੇ ਆਇਆ ਹੈ।

ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਦੇ ਬਿਆਨ ਨਾਲ ਅਯੁੱਧਿਆ ਦੇ ਲੋਕਾਂ ਦਾ ਗੁੱਸਾ ਸਾਫ ਨਜ਼ਰ ਆ ਰਿਹਾ ਸੀ, ਅਯੁੱਧਿਆ ‘ਚ ਭਾਜਪਾ ਉਮੀਦਵਾਰ ਦੀ ਹਾਰ ਨਾਲ ਜੁੜੇ ਇਕ ਸਵਾਲ ‘ਤੇ ਅਨਿਲ ਵਿਜ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਲੋਕ 500 ਸਾਲਾਂ ਤੋਂ ਸ਼੍ਰੀ ਰਾਮ ਮੰਦਰ ਬਣਨ ਦੀ ਉਡੀਕ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੀ ਰਾਮ ਮੰਦਰ ਵੱਖਰੀ ਗੱਲ ਹੈ ਅਤੇ ਰਾਜਨੀਤੀ ਵੱਖਰੀ ਹੈ। ਹੋ ਸਕਦਾ ਹੈ ਕਿ ਅਯੁੱਧਿਆ ਵਿੱਚ ਨਾਸਤਿਕ ਰਹਿੰਦੇ ਹੋਣ। ਇਸ ਬਿਆਨ ਤੋਂ ਉਨ੍ਹਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ।

ਕੰਗਣਾ ਮਾਮਲੇ ‘ਚ ਸੁਰੱਖਿਆ ਕਰਮੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ ਏਅਰਪੋਰਟ ‘ਤੇ ਹਿਮਾਚਲ ਦੀ ਨਵ-ਨਿਯੁਕਤ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਹਿਲਾ ਸੁਰੱਖਿਆ ਕਰਮਚਾਰੀ ਦੇ ਥੱਪੜ ਮਾਰਨ ਦੇ ਮਾਮਲੇ ‘ਚ ਅਨਿਲ ਵਿੱਜ ਨੇ ਕਿਹਾ ਕਿ ਇਹ ਤਰੀਕਾ ਸਹੀ ਨਹੀਂ ਹੈ। ਸੁਰੱਖਿਆ ਕਰਮੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ

Exit mobile version