The Khalas Tv Blog Punjab ਜੋਸ਼ੀ ਨੇ ਲੋਕਾਂ ਨੂੰ ਦਿੱਤਾ ‘ਰੱਬ’ ਦਾ ਦਰਜਾ
Punjab

ਜੋਸ਼ੀ ਨੇ ਲੋਕਾਂ ਨੂੰ ਦਿੱਤਾ ‘ਰੱਬ’ ਦਾ ਦਰਜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਪਾਰਟੀ ਤੋਂ ਨਿਕਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਅਸੀਂ ਪੰਜਾਬੀ ਹਾਂ ਅਤੇ ਅਸੀਂ ਲੋਕਾਂ ਦੇ ਭਲੇ ਵਾਸਤੇ, ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਰਾਜਨੀਤੀ ਕਰਦੇ ਹਾਂ। ਮੈਂ ਸਭ ਤੋਂ ਪਹਿਲਾਂ ਪੰਜਾਬੀ ਹਾਂ ਅਤੇ ਮੈਂ ਹਮੇਸ਼ਾ ਪੰਜਾਬ ਦੀ ਗੱਲ ਕਰਾਂਗਾ। ਮੈਂ ਗਲਤ ਨਾਲ ਖੜ੍ਹਾ ਨਹੀਂ ਹੋ ਸਕਦਾ। ਇਸ ਲਈ ਮੈਂ ਗਲਤ ਦੇ ਖ਼ਿਲਾਫ਼ ਸਟੈਂਡ ਲਿਆ। ਬੀਜੇਪੀ ਪੂਰੀ ਰਾਜਨੀਤਿਕ ਪਾਰਟੀ ਹੈ ਅਤੇ ਰਾਜਨੀਤਿਕ ਪਾਰਟੀ ਦਾ ਕਾਰਜਕਾਲ ਲੋਕਾਂ ਦੇ ਨਾਲ ਹੁੰਦਾ ਹੈ। ਲੋਕਤੰਤਰ ਵਿੱਚ ਲੋਕ ਰੱਬ ਹੁੰਦੇ ਹਨ। ਬੀਜੇਪੀ ਵਰਗੇ ਕੁਰਸੀ ਨਾਲ ਚਿਪਕੇ ਹੋਏ ਲੀਡਰ ਪਾਰਟੀ ਦਾ ਕਿਵੇਂ ਭਲਾ ਕਰ ਸਕਦੇ ਹਨ। ਮੈਂ ਪਾਰਟੀ ਲਈ ਭਲਾ ਮੰਗਦਾ ਸੀ। ਬੀਜੇਪੀ ਨੂੰ ਮੈਂ ਅਕਤੂਬਰ ਮਹੀਨੇ ਤੋਂ ਪਹਿਲਾਂ ਹੀ ਕਿਸਾਨੀ ਅੰਦੋਲਨ ਦੇ ਹੱਲ ਲਈ ਰਾਏ ਦਿੰਦਾ ਰਿਹਾ ਹਾਂ। ਬੀਜੇਪੀ ਦੇ ਲੀਡਰ ਜੇ ਥੋੜ੍ਹੀ ਸਮਝ ਕਰਦੇ ਤਾਂ ਅੱਜ ਕਿਸਾਨੀ ਮੁੱਦਾ ਇੰਨੇ ਵੱਡੇ ਪੱਧਰ ‘ਤੇ ਨਹੀਂ ਜਾਣਾ ਸੀ। ਪਾਰਟੀ ਬੰਦਿਆਂ ਦੇ ਨਾਲ ਹੁੰਦੀ ਹੈ ਅਤੇ ਜੇ ਪਾਰਟੀ ਵਿੱਚ ਚੋਰੀ, ਡਾਕੂ ਵਾਲੇ ਬੰਦੇ ਹੋਣਗੇ ਤਾਂ ਪਾਰਟੀ ਦੀ ਇਮੇਜ਼ ਉਵੇਂ ਦੀ ਹੋ ਜਾਵੇਗੀ। ਬੀਜੇਪੀ ਦੀ ਇਸ ਲੀਡਰਸ਼ਿਪ ਨੇ ਲੋਕਾਂ ਦੀ, ਕਿਸਾਨਾਂ ਦੀ, ਵਪਾਰੀਆਂ ਦੀ ਗੱਲ ਨਹੀਂ ਕੀਤੀ। ਇਸੇ ਲਈ ਅੱਜ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ। ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਬੀਜੇਪੀ ਦੀ ਨਮੋਸ਼ੀ ਹੋ ਰਹੀ ਹੈ। ਘੱਟ ਤੋਂ ਘੱਟ ਕਿਸਾਨਾਂ ਨੂੰ ਇਹ ਤਾਂ ਲੱਗੇ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਪੰਜਾਬ ਵਿੱਚ ਰਹਿਣਾ, ਪੰਜਾਬ ਵਿੱਚ ਵੋਟਾਂ ਭਾਲਣੀਆਂ, ਪੰਜਾਬ ਵਿੱਚ ਵਪਾਰ ਕਰਨਾ ਪਰ ਗੱਲ ਪੰਜਾਬ ਦੀ ਨਾ ਕਰੀਏ ਤਾਂ ਇਹ ਸਹੀ ਨਹੀਂ ਹੈ। ਮੈਂ ਇੱਕ ਵਾਰ ਵੀ ਨਹੀਂ ਕਿਹਾ ਕਿ ਖੇਤੀ ਬਿੱਲ ਸਹੀ ਹਨ, ਮੈਂ ਹਮੇਸ਼ਾ ਇਸਦਾ ਵਿਰੋਧ ਕੀਤਾ। ਜਦੋਂ ਬਿੱਲ ਪਾਸ ਹੋਏ ਤਾਂ ਇਸਦਾ ਵੱਡੇ ਪੱਧਰ ‘ਤੇ ਖ਼ਿਲਾਰਾ ਪੈ ਗਿਆ। ਉਨ੍ਹਾਂ ਕਿਹਾ ਕਿ ਮੈਂ ਵੋਟਾਂ ਲਈ ਬੀਜੇਪੀ ਨਹੀਂ ਛੱਡੀ, ਮੈਂ ਕਿਸਾਨਾਂ ਦਾ ਸਾਥ ਦੇਣ ਲਈ ਬੀਜੇਪੀ ਛੱਡੀ ਹੈ। ਪੰਜਾਬ ਬੀਜੇਪੀ ਇਕਾਈ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਕਿਸਾਨਾਂ ਦੀ ਗੱਲ ਕਰਕੇ ਮੈਨੂੰ ਪਾਰਟੀ ਵਿੱਚੋਂ ਕੱਢਿਆ ਗਿਆ, ਕੀ ਇਹ ਸਹੀ ਹੈ। ਕਿਸਾਨਾਂ ਦੀ ਗੱਲ ਕਰਨਾ ਕੋਈ ਮਾੜੀ ਗੱਲ ਹੈ। ਜੇ ਅਰੁਣ ਜੇਟਲੀ ਵਾਲੀ ਬੀਜੇਪੀ ਹੁੰਦੀ ਤਾਂ ਉਹ ਪੰਜਾਬ ਦੇ ਇਸ ਮੁੱਦੇ ਨੂੰ ਇਸ ਹੱਦ ਤੱਕ ਨਾ ਜਾਣ ਦਿੰਦੇ।

ਬੀਜੇਪੀ ਨੇ ਜੋਸ਼ੀ ਨੂੰ ਕਿਉਂ ਕੱਢਿਆ ਸੀ ਬਾਹਰ

ਬੀਜੇਪੀ ਨੇ ਅਨਿਲ ਜੋਸ਼ੀ ਨੂੰ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਛੇ ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਜੋਸ਼ੀ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਜੇਪੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਸਨ।

Exit mobile version