The Khalas Tv Blog Punjab ਬੇਜ਼ੁਬਾਨ ਮੱਝ ਨੂੰ ਟਰੈਕਟਰ ਦੇ ਨਾਲ ਬੰਨ੍ਹ ਕੇ ਦਿੱਤੀ ਹੈਵਾਨੀਅਤ ਵਾਲੀ ਸਜ਼ਾ! ‘ਅਸੀਂ ਗੁਰਬਾਣੀ ਕਿਉਂ ਨਹੀਂ ਪੜ੍ਹਦੇ’ ‘ਕਿਸ ਗੁਰੂ ਨੂੰ ਅਸੀਂ ਮੰਨਦੇ ਹਾਂ!’
Punjab

ਬੇਜ਼ੁਬਾਨ ਮੱਝ ਨੂੰ ਟਰੈਕਟਰ ਦੇ ਨਾਲ ਬੰਨ੍ਹ ਕੇ ਦਿੱਤੀ ਹੈਵਾਨੀਅਤ ਵਾਲੀ ਸਜ਼ਾ! ‘ਅਸੀਂ ਗੁਰਬਾਣੀ ਕਿਉਂ ਨਹੀਂ ਪੜ੍ਹਦੇ’ ‘ਕਿਸ ਗੁਰੂ ਨੂੰ ਅਸੀਂ ਮੰਨਦੇ ਹਾਂ!’

ਬਿਉਰੋ ਰਿਪੋਰਟ – ਤਰਨਤਾਰਨ ਦੇ ਪੱਟੀ ਹਲਕੇ ਤੋਂ ਬੇਜ਼ੁਬਾਨ ’ਤੇ ਹੈਵਾਨੀਅਤ ਅਤੇ ਰੌਂਗਟੇ ਖੜੇ ਕਰਨ ਵਾਲਾ ਵੀਡੀਓ ਸਾਹਮਣੇ ਆਈ ਹੈ। ਖੇਤ ਵਿੱਚ ਵੜਨ ’ਤੇ ਮੱਝ ਨੂੰ ਟਰੈਕਟਰ ਨਾ ਬੰਨ੍ਹ ਕੇ ਘੜੀਸਿਆ ਗਿਆ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ 1 ਕਿਲੋਮੀਟਰ ਤੱਕ ਮੁਲਜ਼ਮ ਨੇ ਮੱਝ ’ਤੇ ਤਸ਼ੱਦਦ ਢਾਇਆ।

ਦੱਸਿਆ ਜਾ ਰਿਹਾ ਹੈ ਕਿ ਮੱਝ ਕਿਸਾਨ ਦੇ ਖੇਤ ਵਿੱਚ ਵੜ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਸ਼ਖਸ ਨੇ ਉਸ ਨੂੰ ਪਹਿਲਾਂ ਬੰਨ੍ਹਿਆ ਫਿਰ ਟਰੈਕਟ ਦੇ ਨਾਲ ਘਸੀੜਿਆ। ਮੁਲਜ਼ਮ ਗੁਰਲਾਲ ਸਿੰਘ ਪਿੰਡ ਸੱਭਰਾ ਦਾ ਰਹਿਣ ਵਾਲਾ ਹੈ। ਵੀਡੀਓ ਨਸ਼ਰ ਹੋਣ ਤੋਂ ਬਾਅਦ ਪੁਲਿਸ ਗੁਰਲਾਲ ਸਿੰਘ ਦੀ ਤਲਾਸ਼ ਕਰ ਰਹੀ ਹੈ, ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਗੁਰਲਾਲ ਸਿੰਘ ਨੇ ਇਹ ਹਰਕਤ ਕਰਨ ਤੋਂ ਬਾਅਦ ਵੀਡੀਓ ਵੀ ਬਣਾਈ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਮੈਂ ਕੀ ਕਰਦਾ ਮੇਰੀ ਫਸਲ ਬਰਬਾਦ ਹੋ ਰਹੀ ਸੀ। ਜਿਸ ਸ਼ਖਸ਼ ਨੇ ਗੁਰਲਾਲ ਦੀ ਮੱਝ ਨਾਲ ਤਸ਼ਦੱਦ ਕਰਨ ਦੀ ਵੀਡੀਓ ਬਣਾਈ ਹੈ ਉਸ ਨੇ ਲਾਹਨਤਾਂ ਪਾਉਂਦੇ ਹੋਏ ਕਿਹਾ ਫਸਲਾਂ ਨਾਲ ਇੰਨਾ ਪਿਆਰ ਅਤੇ ਜਾਨਵਰ ਨਾਲ ਇੰਨੀ ਜ਼ਿਆਦਾ ਨਫਰਤ ਹੋ ਗਈ ਹੈ।

ਵੀਡੀਓ ਬਣਾਉਣ ਵਾਲੇ ਸ਼ਖਸ ਨੇ ਕਿਹਾ ਕਿ ਅਸੀਂ ਗੁਰਬਾਣੀ ਕਿਉਂ ਨਹੀਂ ਪੜਦੇ, ਕਿਹੜੇ ਗੁਰੂ ਨੂੰ ਅਸੀਂ ਮੰਨਦੇ ਹਾਂ। ਜੇਕਰ ਫਸਲ ਨੂੰ ਬਿਮਾਰੀ ਲੱਗ ਜਾਵੇ ਜਾਂ ਫਿਰ ਗੜ੍ਹੇਮਾਰੀ ਹੋ ਜਾਵੇ ਤਾਂ ਵੀ ਅਸੀਂ ਬਰਦਾਸ਼ਤ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ – ਲੁਧਿਆਣਾ ’ਚ ਸ਼ਿਵਸੈਨਾ ਟਕਸਾਲੀ ਆਗੂ ’ਤੇ ਜਾਨਲੇਵਾ ਹਮਲੇ ਦਾ ਮਾਮਲਾ- 2 ਗ੍ਰਿਫ਼ਤਾਰ, ਥਾਪਰ ਦੀ ਹਾਲਤ ਗੰਭੀਰ
Exit mobile version