The Khalas Tv Blog Punjab ਕਾਂਗਰਸ ਖਿਲਾਫ ਬੋਲਣ ਵਾਲੇ ਲੀਡਰਾਂ ਤੋਂ ਖਿਝੇ ਜਾਖੜ ਨੇ ਹਾਈਕਮਾਂਡ ਨੂੰ ਕੀਤੀ ਸ਼ਿਕਾਇਤ
Punjab

ਕਾਂਗਰਸ ਖਿਲਾਫ ਬੋਲਣ ਵਾਲੇ ਲੀਡਰਾਂ ਤੋਂ ਖਿਝੇ ਜਾਖੜ ਨੇ ਹਾਈਕਮਾਂਡ ਨੂੰ ਕੀਤੀ ਸ਼ਿਕਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਖਿਲਾਫ ਬੋਲਣ ਵਾਲੇ ਲੀਡਰਾਂ ਖਿਲਾਫ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ। ਜਾਖੜ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਲੀਡਰਾਂ ਵਿੱਚ ਫੁੱਟ ਪਾ ਕੇ ਦਰਾਰ ਪਾਉਣ ਦਾ ਕੰਮ ਕਰ ਰਹੇ ਹਨ। ਬਾਜਵਾ ਸਰਕਾਰ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿੱਚ ਹਾਜ਼ਰ ਲੋਕਾਂ ਦੇ ਝੂਠੇ ਅੰਕੜੇ ਦੇ ਕੇ ਇਹ ਲੀਡਰ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ, ਜੋ ਕਿ ਅਸਲ ਵਿੱਚ ਕੋਈ ਮੁਹਿੰਮ ਹੀ ਨਹੀਂ ਹੈ। ਜਾਖੜ ਨੇ ਕਿਹਾ ਕਿ ਝੂਠੀ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕਰਨ ਵਾਲੇ ਲੀਡਰਾਂ ਦੀਆਂ ਪਾਰਟੀ ਦੀ ਸ਼ਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ‘ਤੇ ਪਾਰਟੀ ਹਾਈਕਮਾਂਡ ਨਿਗ੍ਹਾ ਰੱਖ ਰਹੀ ਹੈ ਅਤੇ ਅਜਿਹੇ ਲੀਡਰਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਿਤ ਹੋਵੇਗਾ।

Exit mobile version