The Khalas Tv Blog Punjab ਆਂਗਨਵਾੜੀ ਵਰਕਰ ਦੀ ਧੀ ਪਾਇਲਟ ਬਣੀ, ਪਿੰਡ ਵਿੱਚ ਹੋਇਆ ਭਰਵਾਂ ਸਵਾਗਤ
Punjab

ਆਂਗਨਵਾੜੀ ਵਰਕਰ ਦੀ ਧੀ ਪਾਇਲਟ ਬਣੀ, ਪਿੰਡ ਵਿੱਚ ਹੋਇਆ ਭਰਵਾਂ ਸਵਾਗਤ

ਬਰਨਾਲਾ : ਜਦੋਂ ਪਿੰਡ ਦੀ ਲੜਕੀ ਕੋਈ ਵੱਡੀ ਮੱਲ ਮਾਰਦੀ ਹੈ ਤਾਂ ਇਲਾਕੇ ਦੇ ਹੋਰਨਾਂ ਲੜਕੀਆਂ ਲਈ ਵੀ ਰਾਹ ਦੱਸੇਰਾ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਪਿੰਡ ਮਨਾਲ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਆਂਗੜਵਾੜੀ ਵਰਕਰ ਦੀ ਧੀ ਨੇ ਪਾਇਲ ਦੀ ਟਰੇਨੀ ਪੂਰ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਟਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰਕੇ ਘਰ ਪਹੁੰਚੀ ਨੇੜਲੇ ਪਿੰਡ ਮਨਾਲ ਦੀ ਲੜਕੀ ਕੁਲਵੀਰ ਕੌਰ ਦਾ ਪਿੰਡ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਕੁਲਵੀਰ ਕੌਰ ਦਾ ਪਿਤਾ ਛੋਟਾ ਕਿਸਾਨ ਹੈ।

ਪੜ੍ਹਾਈ ਵਿੱਚ ਹੁਸ਼ਿਆਰ ਇਸ ਵਿਦਿਆਰਥਣ ਨੇ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਤਹਿਤ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਰਾਹੀਂ 5.80 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕੀਤੀ ਹੈ। ਕੁਲਵੀਰ ਕੌਰ ਦੋ ਮਹੀਨਿਆਂ ਵਿੱਚ ਕਮਰਸ਼ੀਅਲ ਪਾਇਲਟ ਬਣ ਜਾਵੇਗੀ। ਲੜਕੀ ਦੀ ਮਾਤਾ ਸਰਬਜੀਤ ਕੌਰ ਤੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪਣੀ ਬੱਚੀ ਦੀ ਪ੍ਰਾਪਤੀ ’ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।

ਕੁਲਵੀਰ ਕੌਰ

ਕੁਲਵੀਰ ਕੌਰ ਨੇ ਦੱਸਿਆ ਕਿ ਉਸ ਨੇ ਇਕ ਟਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉਡਾਣ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਉਹ ਕਮਰਸ਼ੀਅਲ ਪਾਇਲਟ ਬਣ ਜਾਵੇਗੀ।

ਕੁਲਵੀਰ ਕੌਰ ਆਪਣੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ

ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਅਨੁਸਾਰ ਕੁਲਵੀਰ ਕੌਰ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲੀ ਸਕਾਲਰਸ਼ਿਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿਹਾ ਉਸ ਨੂੰ ਇਹ ਸਕਾਲਰਸ਼ਿਪ ਹੀ ਨਹੀਂ ਸਗੋਂ ਉਸ ਦੀ ਸ਼ਖ਼ਸੀਅਤ ਉਸਾਰੀ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਲਵੀਰ ਕੌਰ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਉਨ੍ਹਾਂ ਵੱਲੋਂ ਪ੍ਰੇਰਨ ਮਗਰੋਂ ਉਸ ਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ।

ਕੁਲਵੀਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਨਾਲ

ਇਕ ਏਕੜ ਦੇ ਕਰੀਬ ਜਮੀਨ ‘ਤੇ ਖੇਤੀ ਕਰਨ ਵਾਲੇ ਕੁਲਵੀਰ ਕੌਰ ਦੇ ਪਿਤਾ ਨੇ ਆਪਣੀ ਧੀ ਨੂੰ ਬਾਰ੍ਹਵੀਂ ਕਰਵਾਉਣ ਲਈ ਖੇਤੀ ਦੇ ਨਾਲ ਨਾਲ ਹੋਰ ਵੀ ਕੰਮ ਕੀਤੇ ਹਨ।ਪਿੰਡ ਵਾਸੀਆਂ ਨੇ ਦੱਸਿਆ ਕਿ ਵਿਰੋਲ ਪੇਂਡੂ ਖੇਤਰ ਦੀ ਲੜਕੀ ਦੇ ਪਾਇਲਟ ਬਨਣ ਨਾਲ ਇਲਾਕੇ ਦੀਆਂ ਹੋਰ ਧੀਆਂ ਨੂੰ ਉਤਸ਼ਾਹ ਮਿਲੇਗਾ।

ਕੁਲਵੀਰ ਕੌਰ ਆਪਣੇ ਪਿਤਾ ਨਾਲ
Exit mobile version