The Khalas Tv Blog India ‘5 ਪੈਸੇ ਵਿੱਚ 35 ਪਕਵਾਨਾਂ ਵਾਲੀ ਥਾਲੀ’-ਰੈਸਟੋਰੈਂਟ ਦੀ ਵਿਲੱਖਣ ਪੇਸ਼ਕਸ਼
India

‘5 ਪੈਸੇ ਵਿੱਚ 35 ਪਕਵਾਨਾਂ ਵਾਲੀ ਥਾਲੀ’-ਰੈਸਟੋਰੈਂਟ ਦੀ ਵਿਲੱਖਣ ਪੇਸ਼ਕਸ਼

Andhra Pradesh restaurant serves ₹420 thali for 5 paise Details here

'5 ਪੈਸੇ ਵਿੱਚ 35 ਪਕਵਾਨਾਂ ਵਾਲੀ ਥਾਲੀ'-ਰੈਸਟੋਰੈਂਟ ਦੀ ਵਿਲੱਖਣ ਪੇਸ਼ਕਸ਼

ਆਂਧਰਾ ਪ੍ਰਦੇਸ਼ ਸਥਿਤ ਇੱਕ ਰੈਸਟੋਰੈਂਟ ਨੇ ਵੀਰਵਾਰ ਨੂੰ ਲੋਕਾਂ ਲਈ ਇੱਕ ਭੋਜਨ ਦਾ ਅਨੋਖਾ ਆਫਰ ਪੇਸ਼ ਕੀਤਾ। ਲੋਕਾਂ ਲਈ ਸਿਰਫ 5 ਪੈਸੇ ਵਿੱਚ ਥਾਲੀ ਦਿੱਤੀ ਗਈ। ਵਿਜੇਵਾੜਾ ਵਿੱਚ ਸਥਿਤ ਰਾਜਭੋਗ ਰੈਸਟੋਰੈਂਟ ਨੇ ਗਾਹਕਾਂ ਨੂੰ 35 ਵੱਖ-ਵੱਖ ਪਕਵਾਨਾਂ ਵਾਲੀ ਥਾਲੀ ਪਰੋਸੀ ਗਈ।

ਰੈਸਟੋਰੈਂਟ ਦੇ ਮਾਲਕ ਮੋਹਿਤ ਨੇ ਕਿਹਾ, ‘ਇਹ ਆਫ਼ਰ ਬਹੁਤ ਸਫਲ ਰਿਹਾ, ਸਾਨੂੰ ਇੰਨੀ ਵੱਡੀ ਗਿਣਤੀ ‘ਚ ਲੋਕ ਆਉਣ ਦੀ ਉਮੀਦ ਨਹੀਂ ਸੀ। ਸਾਨੂੰ ਸਿਰਫ 300-400 ਗਾਹਕਾਂ ਦੀ ਉਮੀਦ ਸੀ ਪਰ ਸਾਡੀ ਪੋਸਟ ਵਾਇਰਲ ਹੋ ਗਈ ਅਤੇ ਸਿਰਫ ਤਿੰਨ ਦਿਨਾਂ ਵਿੱਚ ਬਹੁਤ ਮਸ਼ਹੂਰ ਹੋ ਗਈ।

ਮੋਹਿਤ ਨੇ ਕਿਹਾ, ‘ਇਹ ਪ੍ਰਮੋਸ਼ਨ ਦਾ ਬਹੁਤ ਹੀ ਅਨੋਖਾ ਤਰੀਕਾ ਸੀ। ਅਸੀਂ 5 ਪੈਸੇ ਦੀ ਪੇਸ਼ਕਸ਼ ਨਾਲ ਪ੍ਰਚਾਰ ਕੀਤਾ। ਅਸੀਂ ਪਹਿਲੀਆਂ 50 ਥਾਲੀਆਂ 5 ਪੈਸੇ ਵਿੱਚ ਮੁਫਤ ਵੇਚੀਆਂ ਅਤੇ 1,000 ਤੋਂ ਵੱਧ ਗਾਹਕਾਂ ਨੂੰ 50 ਫੀਸਦੀ ਦੀ ਛੋਟ ‘ਤੇ ਥਾਲੀਆਂ ਪਰੋਸੀਆਂ। ਇਹ ਇੱਕ ਵੱਡੀ ਸਫਲਤਾ ਸੀ। ਇਹ 35 ਵੱਖ-ਵੱਖ ਪਕਵਾਨਾਂ ਦੀ ਅਸੀਮਿਤ ਥਾਲੀ ਹੈ ਜਿਸ ਵਿੱਚ ਗੁਜਰਾਤੀ, ਰਾਜਸਥਾਨੀ ਅਤੇ ਉੱਤਰੀ ਭਾਰਤੀ ਪਕਵਾਨ ਸ਼ਾਮਲ ਹਨ।’

ਰਾਜਭੋਗ ਰੈਸਟੋਰੈਂਟ ਦੀ ਸਹਿ-ਮਾਲਕ ਦੀਪਤੀ ਨੇ ਕਿਹਾ, ‘ਇਸ ਪੇਸ਼ਕਸ਼ ਦਾ ਮੁੱਖ ਕਾਰਨ ਇਹ ਸੀ ਕਿ ਅਸੀਂ ਇੱਥੇ ਰਾਜਸਥਾਨੀ, ਗੁਜਰਾਤੀ ਅਤੇ ਉੱਤਰੀ ਭਾਰਤੀ ਥਾਲੀਆਂ ਵੇਚਦੇ ਹਾਂ, ਸਾਡਾ ਵਿਚਾਰ ਦੱਖਣੀ ਭਾਰਤੀ ਗਾਹਕਾਂ ਤੱਕ ਪਹੁੰਚਣਾ ਸੀ। ਇਸੇ ਲਈ ਅਸੀਂ ਕੱਲ੍ਹ 5 ਪੈਸੇ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਪਹਿਲੇ 50 ਗਾਹਕਾਂ ਨੂੰ ਥਾਲੀ ਮੁਫਤ ਅਤੇ ਬਾਅਦ ਦੇ ਗਾਹਕਾਂ ਨੂੰ 50 ਫੀਸਦੀ ਛੋਟ ਦਿੱਤੀ।

ਦੀਪਤੀ ਨੇ ਕਿਹਾ, “ਸਾਡੀ ਥਾਲੀ ਦੀ ਕੀਮਤ 420 ਰੁਪਏ ਹੈ, ਪਰ ਕੱਲ੍ਹ ਸਾਡੇ ਕੋਲ 1,000 ਤੋਂ ਵੱਧ ਗਾਹਕ ਸਨ ਅਤੇ ਅਸੀਂ ਇਸਨੂੰ 210 ਰੁਪਏ ਪ੍ਰਤੀ ਥਾਲੀ ਵਿੱਚ ਪਰੋਸਿਆ।”

Exit mobile version