The Khalas Tv Blog Punjab ਤੇ ਆਖਿਰ ਭਗਵੰਤ ਮਾਨ ਪੁੱਜੇ ਵੋਟਰਾਂ ਦੀ ਕਚਿਹਰੀ ‘ਚ
Punjab

ਤੇ ਆਖਿਰ ਭਗਵੰਤ ਮਾਨ ਪੁੱਜੇ ਵੋਟਰਾਂ ਦੀ ਕਚਿਹਰੀ ‘ਚ

‘ਦ ਖ਼ਾਲਸ ਬਿਊਰੋ : ਸੰਗਰੂਰ ਜ਼ਿਮਨੀ ਚੋਣਾਂ ਦੇ ਐਲਾਨ ਹੋਏ ਨੂੰ ਕਈ ਦਿਨ ਹੋ ਚੁਕੇ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸੰਗਰੂਰ ਹਲਕੇ ਵਿੱਚ ਇੱਕ ਵੀ ਗੇੜਾ ਨਹੀਂ ਮਾ ਰਿਆ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਮਾਨ ‘ਤੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਸਨ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਸੀ ਭਗਵੰਤ ਮਾਨ ਡਰ ਦੇ ਮਾਰੇ ਸੰਗਰੂਰ  ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੇ। ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਮਾਨ ਸੰਗਰੂਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਅੱਜ ਵਿਧਾਨ ਸਭਾ ਹਲਕਾ ਭਦੌੜ ਰੋਡ ਸ਼ੋਅ ਕਰਨ ਲਈ ਪਹੁੰਚੇ ਹਨ। ਰੋਡ ਸ਼ੋਅ ਦੌਰਾਨ ਗੁਰਮੇਲ ਸਿੰਘ ਦੇ ਹੱਕ ‘ਚ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਥੋੜਾ ਜਿਹਾ ਸਮਾਂ ਦਿਊ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਦਿਆਂਗੇ।

ਇਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਦੌਰਾਨ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪੂਰਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਹੋ ਰਹੀਆਂ ਲੁੱ ਟਾਂ ਨੂੰ ਬੰਦ ਕਰਾਂਗੇ।

ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨੇ ਲਾਉਦਿਆਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱ ਟਿਆ ਹੈ ਉਸਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ।   ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਪੈਸਾ ਆਮ ਲੋਕਾਂ ਤੋਂ ਲੁੱ ਟਿਆ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁੜ ਤੋਂ ਉਸ ਪੈਸੇ ਨੂੰ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੱਕ ਪਹੁੰਚਾਏਗੀ। ਮਾਨ ਨੇ ਇਹ ਵੀ ਕਿਹਾ ਕਿ ਆਮ  ਲੋਕਾਂ ਤੋਂ ਲੁੱ ਟਿਆ ਹੋਇਆ ਪੈਸਾ ਅਤੇ ਪਾਰਟੀਆਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ ਜੋ ਕਿ ਆਮ ਲੋਕਾਂ ਦੇ ਲਈ ਵਰਤਿਆ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਜ਼ਾਇਜ਼ ਕਬਜ਼ਿਆਂ ਹੇਠ ਦੱਬੀ 5800 ਏਕੜ ਜ਼ਮੀਨ ਨੂੰ ਨਜ਼ਾਇਜ਼ ਕਬਜ਼ੇ ਹੇਠੋਂ ਛੁਡਵਾਇਆ ਹੈ।  ਭਗਵੰਤ ਮਾਨ ਨੇ ਕਿਹਾ ਕਿ  70 ਸਾਲ ਤੋਂ ਟਾਹਣੀ ਉਲਝੀ ਹੋਈ ਹੈ । ਮੇਰੇ ਕੋਲ ਲਿਸਟਾਂ ਬਣੀਆਂ  ਹੋਈਆਂ ਹਨ। ਕਈਆਂ ਦੇ ਅੰਦਰ ਜਾਣ ਦੀ ਵਾਰੀ ਹੈ ਅਤੇ ਕਈਆਂ ਦੀ ਤਿਆਰੀ ਹੈ। ਬੰਦੀ ਸਿੰਘਾ ਬਾਰੇ ਮਾਨ ਨੇ ਕਿਹਾ ਕਿ ਬੰਦੀ ਸਿੰਘਾ ਦਾ ਸਹਾਰਾ ਲੈ ਕੇ ਕੁਝ ਪਾਰਟੀਆਂ ਸੰਗਰੂਰ ਜ਼ਿਮਨੀ ਚੋਣਾਂ ਲਈ ਵੋਟਾਂ ਮੰਗ ਰਹੀਆਂ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਦੇ ਐਮਪੀ ਬਣਨ ਨਾਲ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਨੂੰ ਛਡਵਾਉਣ ਦੀ ਪਹਿਲ ਕਰਨੀ ਚਾਹੀਦੀ ਸੀ ਕਿਉਂਕਿ ਉਹ ਦੋਵੇਂ ਮੌਦੂਦਾ ਐਮਪੀ ਹਨ।

ਮਾਨ ਨੇ ਕਿਹਾ ਕਿ ਮੇਰੀ ਇਹ ਦਿਲ ਤੋਂ ਇੱਛਾ ਹੈ ਜੋ ਬੰਦੀ ਸਿੰਘ ਸਜ਼ਾ ਵਾਂ ਪੂਰੀਆਂ ਕਰ ਚੁੱਕੇ ਹਨ ਉਹ ਜੇ ਲ੍ਹਾਂ ਤੋਂ ਬਾਹਰ ਆਉਣੇ ਚਾਹੀਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਦਸ ਸਾਲ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਨਹੀਂ ਕੀਤੀ ਗਈ।

ਦੂਜੇ ਬੰਨੇ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਗਰਮਾ ਗਰਮ ਭਾਸ਼ਣ ਦੇ ਕੇ ਵੋਟਾਂ ਮੰਗ ਰਿਹੇ ਹਨ । ਮਾਨ ਨੇ ਪੰਜਾਬ ਵਿੱਚ ਅਮਨ ਅਤੇ ਸ਼ਾਤੀ ਦੀ ਗੱਲ ਕਰਨ ਦੀ ਥਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਹਿੰ ਸਾ ਦੇ ਰਾਹ ‘ਤੇ ਤੋਰਨ ਦਾ ਡਰ ਵੀ ਪ੍ਰਗਟ ਕੀਤਾ ਹੈ।  

ਮੁੱਖ ਮੰਤਰੀ ਮਾਨ ਨੇ ਗੁਰਮੇਲ ਬਾਰੇ ਕਿਹਾ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਗੁਰਮੇਲ ਸਿੰਘ ਨੇ ਗਣਿਤ ਵਿੱਚ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਐਮਬੀਏ. ਹਨ। ਮਾਨ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਸਨ ਤੇ 2018 ਤੱਕ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਦਾ ਰਿਹਾ ਹੈ। ਉਨ੍ਹਾਂ ਕਿਹ ਕਿ ਸੰਗਰੂਰ ਦੀ ਇਨਕਲਾਬੀ ਧਰਤੀ ਤੋਂ ਉੱਠੀ ਆਵਾਜ਼ ਪੂਰੇ ਦੇਸ਼ ‘ਚ ਗੂੰਜੀ ਹੈ । ਸਦਾ ਰਿਣੀ ਰਹਾਂਗੇ ਸੰਗਰੂਰ ਵਾਸੀਆਂ ਦੇ, ਜਿਨ੍ਹਾਂ ਪਹਿਲਾਂ ਇਨਕਲਾਬ ਦੀ ਆਵਾਜ਼ ਪਾਰਲੀਮੈਂਟ ‘ਚ ਪਹੁੰਚਾਈ, ਫਿਰ ਪੰਜਾਬ ‘ਚ ਬੁਲੰਦ ਕੀਤੀ ਹੁਣ ਵੀ ਯਕੀਨਨ ਜ਼ਿਮਨੀ ਚੋਣ ਦੇ ਨਤੀਜਿਆਂ ‘ਚ ਇਨਕਲਾਬ ਦੀ ਜ਼ਿੰਦਾਬਾਦ ਹੀ ਹੋਵੇਗੀ।

Exit mobile version