The Khalas Tv Blog India ਐਂਕਰ ਰੋਹਿਤ ਰੰਜਨ ਦੀਆਂ ਵਧੀਆਂ ਮੁਸ਼ਕਿਲਾਂ
India

ਐਂਕਰ ਰੋਹਿਤ ਰੰਜਨ ਦੀਆਂ ਵਧੀਆਂ ਮੁਸ਼ਕਿਲਾਂ

‘ਦ ਖਾਲਸ ਬਿਊਰੋ:ਜ਼ੀ ਨਿਊਜ਼ ਦੇ ਐਂਕਰ ਰੋਹਿਤ ਰੰਜਨ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ।ਉਸ ‘ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਆਪਣਾ ਸ਼ੋਅ ਚਲਾਉਣ ਦਾ ਇਲਜ਼ਾਮ ਹੈ। ਰੋਹਿਤ ਰੰਜਨ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਖਿਲਾਫ ਦਰਜ ਹੋਈਆਂ ਕਈ ਸ਼ਿਕਾਇਤਾਂ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਵਕੀਲ ਸਿਧਾਰਥ ਲੂਥਰਾ ਪਟੀਸ਼ਨ ਦਾਇਰ ਕੀਤੇ ਬਿਨਾਂ ਹੀ ਅਦਾਲਤ ‘ਚ ਪੇਸ਼ ਹੋ ਗਿਆ ਸੀ। ਇਸ ‘ਤੇ ਅਦਾਲਤ ਨੇ ਇਤਰਾਜ਼ ਕੀਤਾ।
ਇਸ ਤੋਂ ਬਾਅਦ ਰੋਹਿਤ ਰੰਜਨ ਦੇ ਵਕੀਲ ਫਿਰ ਅਦਾਲਤ ‘ਚ ਪੇਸ਼ ਹੋਏ ਅਤੇ ਪਟੀਸ਼ਨ ‘ਤੇ ਜਲਦੀ ਸੁਣਵਾਈ ਦੀ ਮੰਗ ਕੀਤੀ। ਇਸ ‘ਤੇ ਸੁਪਰੀਮ ਕੋਰਟ ਦਾ ਜੁਆਬ ਸੀ ਕਿ ਮਾਮਲਾ ਅਜੇ ਸੂਚੀਬੱਧ ਨਹੀਂ ਹੋਇਆ ਹੈ।ਚੀਫ਼ ਜਸਟਿਸ ਆਫ ਇੰਡਿਆ ਇਹ ਫੈਸਲਾ ਕਰਨਗੇ ਕਿ ਮਾਮਲੇ ਨੂੰ ਕਦੋਂ ਸੂਚੀਬੱਧ ਕਰਨਾ ਹੈ।

Exit mobile version