The Khalas Tv Blog India ਅਨੰਤ ਅੰਬਾਨੀ ਦੇ ਵਿਆਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ
India

ਅਨੰਤ ਅੰਬਾਨੀ ਦੇ ਵਿਆਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਭਾਰਤ ਦੇ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਵਿੱਚ ਬੰਬ ਸੁੱਟਣ ਦੀ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵਿਅਕਤੀ 32 ਸਾਲਾ ਇੰਜੀਨੀਅਰ ਹੈ, ਜਿਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪਾਈ ਪੋਸਟ ਵਿੱਚ ਲਿਖਿਆ ਸੀ ਕਿ ” ਮੈਂ ਸੋਚ ਰਿਹਾ ਹਾਂ ਕਿ ਅਨੰਤ ਅੰਬਾਨੀ ਦੇ ਵਿਆਹ ਵਿਚ ਬੰਬ ਫਟਣ ਤੋਂ ਬਾਅਦ ਅੱਧੀ ਦੁਨੀਆਂ ਉਲਟ ਜਾਵੇਗੀ, ਇਕ ਪਿੰਨ ਕੋਡ ਵਿਚ ਅਰਬਾਂ ਡਾਲਰ”।

ਇਸ ਤੋਂ ਬਾਅਦ ਪੁਲਿਸ ਆਈ ਅਲਰਟ ‘ਤੇ ਚਲ ਰਹੀ ਸੀ। ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਧਮਕੀ ਦੇਣ ਵਾਲਾ ਸੋਸ਼ਲ ਮੀਡੀਆ ‘ਤੇ ਅਜਿਹਾ ਲਿਖਣ ਵਾਲਾ ਵਿਅਕਤੀ ਵਿਰਲ ਸ਼ਾਹ ਵਡੋਦਰਾ ਦਾ ਰਹਿਣ ਵਾਲਾ ਹੈ। ਇਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੰਬਈ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ –    ਕੰਮ ‘ਤੇ ਜਾ ਰਹੇ ਪੰਜਾਬੀ ਵਿਅਕਤੀ ਦੀ ਸੜਕ ਹਾਦਸੇ ‘ਚ ਹੋਈ ਮੌਤ

 

Exit mobile version