The Khalas Tv Blog Others ਆਓ ਸਿੱਖੀਏ, ENGLISH ‘ਸਪੀਕਣਾ’
Others

ਆਓ ਸਿੱਖੀਏ, ENGLISH ‘ਸਪੀਕਣਾ’

‘ਦ ਖ਼ਾਲਸ ਟੀਵੀ ਬਿਊਰੋ:-ਉਦਯੋਗਪਤੀ ਆਨੰਦ ਮਹਿੰਦਰਾ ਹਮੇਸ਼ਾ ਵਾਇਰਲ ਫੋਟੋ ਜਾਂ ਵੀਡੀਓ ਪੋਸਟ ਕਰਕੇ ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਫਿਰ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਲੋਕਾਂ ਵਲੋਂ ਟਰੋਲ ਕੀਤੀ ਜਾ ਰਹੀ ਹੈ। ਫੋਟੋ ਦੇਖ ਕੇ ਤੁਸੀਂ ਹੱਸੋਗੇ ਵੀ ਤੇ ਹਿੰਦੀ ਭਾਸ਼ਾ ਦੀਆਂ ਤਰੀਫਾਂ ਦੇ ਪੁਲ ਵੀ ਬੰਨ੍ਹੋਗੇ।

ਮਹਿੰਦਰਾ ਨੇ ਫੋਟੋ ਸ਼ੇਅਰ ਕਰਕੇ ਲਿਖਿਆ ਹੈ, ਮਜ਼ੇਦਾਰ, ਪਰ ਹਿੰਦੀ ਬਾਰੇ ਸੋਸ਼ਲ ਮੀਡੀਆ ਉੱਤੇ ਹਾਸੇ ਮਜ਼ਾਕ ਦਾ ਪਾਤਰ ਬਣਨ ਵਾਲੀ ਇਸ ਫੋਟੋ ਪਿੱਛੇ ਸ਼ਾਨਦਾਰ ਮੈਸੇਜ ਵੀ ਲੁਕਿਆ ਹੋਇਆ ਹੈ। ਇਹ ਭਾਸ਼ਾ ਰਲਗਡ ਹੋਣ ਵਾਲੀ ਹੈ, ਹਮੇਸ਼ਾ ਵਿਕਸਿਤ ਹੁੰਦੀ ਰਹਿੰਦੀ ਹੈ ਤੇ ਭਾਰਤੀਆਂ ਤੋਂ ਜਿਆਦਾ ਕੋਈ ਬਿਹਤਰ ਇਨਸਾਨ ਨਹੀਂ ਹੈ ਜੋ ਇਸ ਭਾਸ਼ਾ ਨੂੰ ਦੂਜੀਆਂ ਚੀਜਾਂ ਨਾਲ ਮਿਕਸ ਕਰਕੇ ਹੋਰ ਵੱਖਰਾ ਬਣਾ ਦਿੰਦਾ ਹੈ।

ਮਹਿੰਦਰਾ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ ਵਿਚ ਲਿਖਿਆ ਹੈ, ‘English ਸਪੀਕਨਾ ਸੀਖੇ। ਮਤਲਬ ਕਿ ਇੰਗਲਿਸ਼ ਸਿੱਖੋ ਲਿਖਣ ਦੀ ਥਾਂ ਉੱਤੇ ਇੰਗਲਿਸ਼ ਸਪੀਕਨਾ ਸੀਖੇਂ ਲਿੱਖ ਦਿੱਤਾ ਗਿਆ ਹੈ। ਇਸਨੂੰ ਦੇਖਦਿਆਂ ਹੀ ਆਨੰਦ ਮਹਿੰਦਰਾ ਹੈਰਾਨ ਰਹਿ ਗਏ ਹਨ। ਹਾਲਾਂਕਿ ਇਹ ਫੋਟੋ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ। ਪਰ ਖਾਸ ਗੱਲ ਇਹ ਹੈ ਕਿ ਇਸ ਗਲਤੀ ਵਿੱਚ ਵੀ ਹਿੰਦੀ ਭਾਸ਼ਾ ਦੀ ਕੋਈ ਚੰਗੀ ਚੀਜ਼ ਲੱਭ ਲਈ ਗਈ ਹੈ।

ਅਸਲ ਵਿੱਚ ਆਨੰਦ ਮਹਿੰਦਰਾ ਨੇ ਆਪਣੇ ਇਸ ਪੋਸਟ ਦੇ ਜਰਿਏ ਲੋਕਾਂ ਨੂੰ ਇਹ ਸਮਝਾਇਆ ਹੈ ਕਿ ਹਿੰਦੀ ਇੱਕ ਭਾਸ਼ਾ ਹੈ, ਜੋ ਕਿਸੀ ਹੋਰ ਭਾਸ਼ਾ ਨੂੰ ਅਡਾਪਟ ਕਰਕੇ ਨਵਾਂ ਰੂਪ ਦਿੰਦੀ ਹੈ। ਇੰਨਾ ਹੀ ਨਹੀਂ, ਉਸਨੂੰ ਹਿੰਦੀ ਭਾਸ਼ਾ ਤੋਂ ਮਿਕਸ ਕਰਕੇ ਯੂਨੀਕ ਤੇ ਵੱਖਰਾ ਵੀ ਬਣਾ ਦਿੰਦਾ ਹੈ।

Exit mobile version