The Khalas Tv Blog Punjab ਬਜ਼ੁਰਗ ਨੂੰ ਫੁਕਰਪੁਣਾ ਰੋਕਣਾ ਪਿਆ ਮਹਿੰਗਾ! ਗਵਾਈ ਜਾਨ
Punjab

ਬਜ਼ੁਰਗ ਨੂੰ ਫੁਕਰਪੁਣਾ ਰੋਕਣਾ ਪਿਆ ਮਹਿੰਗਾ! ਗਵਾਈ ਜਾਨ

ਬਿਊਰੋ ਰਿਪੋਰਟ – ਪੰਜਾਬ ਵਿਚ ਟਰੈਕਟਰਾਂ ‘ਤੇ ਸਟੰਟ ਕਰਨ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਕਈ ਵਾਰੀ ਇਹ ਹਿੰਸਕ ਰੂਪ ਵੀ ਧਾਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ਾਹਕੋਟ (Shahkot) ਹਲਕੇ ਦੇ ਪਿੰਡ ਨਿੱਜਰਪੁਰਾ (Nijjerpur) ਤੋਂ ਸਾਹਮਣੇ ਆਇਆ ਹੈ। ਜਿੱਥੇ ਸਟੰਟ ਕਰਨ ਤੋਂ ਰੋਕਣ ‘ਤੇ ਬਜ਼ੁਰਗ ਰਸ਼ਪਾਲ ਸਿੰਘ ਨੂੰ ਜਾਨ ਗਵਾਉਣੀ ਪੈ ਗਈ। ਬਜ਼ੁਰਗ ਵੱਲੋਂ ਨੌਜਵਾਨ ਨੂੰ ਸਟੰਟ ਕਰਨ ਤੋਂ ਰੋਕਿਆ ਗਿਆ ਤਾਂ ਨੌਜਵਾਨ ਨੇ ਬਜ਼ੁਰਗ ਨੁੰ ਫੇਟ ਮਾਰ ਦਿੱਤੀ, ਜਿਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਪਿੰਡ ਦਾ ਇਕ ਨੌਜਵਾਨ ਤਿੰਨ ਰਿਸ਼ਤੇਦਾਰਾਂ ਦੇ ਨਾਲ ਟਰੈਕਟਰ ‘ਤੇ ਉੱਚੀ-ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਪਿੰਡ ਵਿਚ ਗੇੜੇ ਮਾਰ ਰਿਹਾ ਸੀ ਅਤੇ ਸਟੰਟ ਕਰ ਰਿਹਾ ਸੀ।

ਬਜ਼ੁਰਗ ਵਿਅਕਤੀ ਵੱਲੋਂ ਨੌਜਵਾਨ ਨੂੰ ਰੋਕਿਆ ਪਰ ਉਸ ਨੇ ਟਰੈਕਟਰ ਦੀ ਫੇਟ ਮਾਰ ਕੇ ਬਜ਼ੁਰਗ ਨੂੰ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਜਾਨ ਚਲੀ ਗਈ ਅਤੇ ਪੁਲਿਸ ਵੱਲੋਂ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ –  ਪੰਜਾਬੀ ਗਾਇਕ ‘ਤੇ ਲੱਗੇ ਗੁਆਂਢੀ ਦੀ ਨਵੀਂ ਗੱਡੀ ਨਾਲ ਭੰਨਤੋੜ ਦੇ ਇਲਜ਼ਾਮ! ‘ਮੇਰੀ ਪਤਨੀ ਨਾਲ ਕੀਤੀ ਬਦਤਮੀਜ਼ੀ’

 

Exit mobile version