The Khalas Tv Blog Punjab ਇਕ ਬਜ਼ੁਰਗ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਐੱਸਐੱਸਐੱਫ ਦੀ ਟੀਮ ਬਚਾਈ ਜਾਨ
Punjab

ਇਕ ਬਜ਼ੁਰਗ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਐੱਸਐੱਸਐੱਫ ਦੀ ਟੀਮ ਬਚਾਈ ਜਾਨ

ਫਾਜ਼ਿਲਕਾ ਜ਼ਿਲੇ ‘ਚ ਘਰ ‘ਚ ਹੋਏ ਝਗੜੇ ਕਾਰਨ ਇਕ ਬਜ਼ੁਰਗ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਉਸ ਨੂੰ ਬਚਾ ਕੇ ਪਰਿਵਾਰ ਹਵਾਲੇ ਕਰ ਦਿੱਤਾ।

ਰਾਹਗੀਰਾਂ ਨੇ ਜਾਣਕਾਰੀ ਦਿੱਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਐੱਫ ਟੀਮ ਦੇ ਏਐੱਸਆਈ ਦੇਵੀ ਦਿਆਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਇਸਲਾਮਵਾਲਾ ਵਿੱਚ ਗੰਗਾ ਨਹਿਰ ਦੇ ਕੋਲ ਇੱਕ ਬਜ਼ੁਰਗ ਵਿਅਕਤੀ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਬਚਾਇਆ। ਇਹ ਬਜ਼ੁਰਗ ਪਿੰਡ ਘੁਡਿਆਣਾ ਦਾ ਵਸਨੀਕ ਸੀ ਅਤੇ ਉਸ ਦੀ ਪਛਾਣ 65 ਸਾਲਾ ਨਰਾਇਣ ਸਿੰਘ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੀ ਆਪਣੇ ਬੇਟੇ ਨਾਲ ਲੜਾਈ ਹੋ ਗਈ ਸੀ। ਇਸ ਕਾਰਨ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਧੀ ਨੂੰ ਵੀ ਫੋਨ ‘ਤੇ ਸੂਚਿਤ ਕੀਤਾ ਸੀ ਕਿ ਉਹ ਖੁਦਕੁਸ਼ੀ ਕਰ ਰਿਹਾ ਹੈ। ਇਸ ਦੌਰਾਨ ਐਸ.ਐਸ.ਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਨੂੰ ਛੁਡਵਾਇਆ ਅਤੇ ਪੁਲੀਸ ਚੌਕੀ ਅਰਨੀਵਾਲਾ ਵਿਖੇ ਲੈ ਗਈ। ਬਾਅਦ ਵਿੱਚ ਪੰਚਾਇਤ ਦੀ ਹਾਜ਼ਰੀ ਵਿੱਚ ਬਜ਼ੁਰਗ ਨੂੰ ਉਸ ਦੇ ਪੁੱਤਰਾਂ ਹਵਾਲੇ ਕਰ ਦਿੱਤਾ ਗਿਆ। ਜਿੱਥੇ ਪੁੱਤਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਬਜ਼ੁਰਗਾਂ ਨਾਲ ਅਜਿਹਾ ਵਿਵਹਾਰ ਨਾ ਕਰਨ ਕਿ ਮਾਮਲਾ ਖੁਦਕੁਸ਼ੀ ਤੱਕ ਪਹੁੰਚ ਜਾਵੇ।

Exit mobile version