The Khalas Tv Blog Punjab ਅੰਮ੍ਰਿਤਸਰ ਦੇ ਹਵਾਈ ਅੱਡੇ ਤੋੋਂ NRI ਕਾਬੂ!
Punjab

ਅੰਮ੍ਰਿਤਸਰ ਦੇ ਹਵਾਈ ਅੱਡੇ ਤੋੋਂ NRI ਕਾਬੂ!

ਬਿਊਰੋ ਰਿਪੋਰਟ –  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ (Guru Ramdas Airport Amritsar) ‘ਤੇ ਅਮਰੀਕਾ ਜਾ ਰਹੇ ਇਕ ਐਨਆਈਆਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਕਾਫੀ ਸਮੇਂ ਤੋਂ ਆਪਣੇ ਪਿੰਡ ਗੁਰਦਾਸਪੁਰ ਆਇਆ ਸੀ। ਇਹ ਅੱਜ ਜਦੋਂ ਫਲਾਈਟ ਵਿਦੇਸ਼ ਜਾਣ ਲੱਗਾ ਤਾਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸੀਆਈਐਸਐਫ ਦੇ ਜਵਾਨਾਂ ਨੇ ਉਸ ਦੇ ਬੈਗ ਵਿੱਚੋਂ 9 ਐਮਐਮ ਦੇ 15 ਰੌਂਦ ਬਰਾਮਦ ਕੀਤੇ। 

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਅਮਰਦੀਪ ਅਮਰੀਕਾ ਦੀ ਫਲਾਇਟ ਫੜਨ ਹੀ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਦੱਸ ਦੇਈਏ ਕਿ ਸੁਰੱਖਿਆ ਕਰਮੀਆਂ ਵੱਲੋਂ ਅਮਰੀਕਾ ਜਾਣ ਵਾਲੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਜਦੋਂ ਅਮਰਦੀਪ ਦੀ ਵਾਰੀ ਆਈ ਤਾਂ ਉਸ ਕੋਲੋ 9 ਐਮਐਮ ਦੇ 15 ਰੌਂਦ ਬਰਾਮਦ ਹੋਏ। ਇਸ ਤੋਂ ਬਾਅਦ ਅਮਰਦੀਪ ਸਿੰਘ ਦਾ ਹਾਲਾਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੇ ਸਿਹਤਯਾਬ ਹੋਣ ਤੋਂ ਬਾਅਦ ਉਸ ਦਾ ਰਿਮਾਂਡ ਲੈ ਕੇ ਉਸ ਕੋਲੋ ਪੁੱਛਗਿੱਛ ਕੀਤੀ ਜਾਵੇਗੀ। ਸੀਆਈਐਸਐਫ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਹਵਾਈ ਅੱਡੇ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ –  ਪੰਜਾਬ ਦੀ “ਇਨਕਲਾਬੀ” ਸਰਕਾਰ ਨੂੰ ਕੌਣ ਕਹੇ ਕਿ, ਰਾਣੀਏਂ ! ਅੱਗਾ ਢੱਕ…

 

Exit mobile version