The Khalas Tv Blog Punjab ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੀਵਾਲੀ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣ ਦਾ ਸੱਦਾ
Punjab

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੀਵਾਲੀ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣ ਦਾ ਸੱਦਾ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬਤੌਰ ਨੇ ਸਕੂਲ ਦੇ ਬੱਚਿਆਂ ਤੇ ਸਟਾਫ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਸਕੂਲ ਦੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਦੱਸਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਖੁਸ਼ੀਆਂ ਦੇ ਤਿਉਹਾਰ ਵਿਚ ਅਜੋਕੇ ਸਮੇਂ ਦੌਰਾਨ ਪਟਾਕੇ ਚਲਾਉਣ ਦੀ ਪਈ ਪਿਰਤ ਵਾਤਾਵਰਨ ਦਾ ਵੱਡਾ ਨੁਕਸਾਨ ਕਰ ਰਹੀ ਹੈ।

ਉਹਨਾਂ ਕਿਹਾ ਕਿ ਇਕ ਤਰ੍ਹਾਂ ਨਾਲ ਪਟਾਕਿਆਂ ਦੇ ਰੂਪ ਵਿਚ ਨੋਟਾਂ ਨੂੰ ਅੱਗ ਲਗਾ ਕਰੋੜਾਂ ਰੁਪਏ ਫੂਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਰੂਪ ਵਿਚ ਫੂਕੇ ਜਾਣ ਵਾਲੇ ਇਹ ਪੈਸੇ ਲੋੜਵੰਦਾਂ ਦੀ ਮਦਦ ਕਰ ਕੇ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਪਹਿਰਾ ਦੇ ਕੇ ਅਸੀਸਾਂ ਦੇ ਨਾਲ ਨਾਲ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਰੋਸ਼ਨੀ ਦੇ ਤਿਉਹਾਰ ਮੌਕੇ ਘਰਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਆਪਣੇ ਹਿਰਦਿਆਂ ਨੂੰ ਵੀ ਰੁਸ਼ਨਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਰੂਪ ਵਿਚ ਫੂਕੇ ਜਾਣ ਵਾਲੇ ਪੈਸਿਆਂ ਨਾਲ ਲੋੜਵੰਦਾਂ ਦੀ ਮਦਦ ਕਰਕੇ ਸਰਬੱਤ ਦੇ ਭਲੇ ਦੇ ਸਿਧਾਂਤ ‘ਤੇ ਪਹਿਰਾ ਦੇ ਕੇ ਅਸੀਸਾਂ ਦੇ ਨਾਲ-ਨਾਲ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਰੌਸ਼ਨੀ ਦੇ ਤਿਉਹਾਰ ਮੌਕੇ ਘਰਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਆਪਣੇ ਹਿਰਦਿਆਂ ਨੂੰ ਵੀ ਰੁਸ਼ਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਇਕ ਅਹਿਮ ਮੁੱਦੇ ਵਜੋਂ ਉਭਰ ਰਹੇ ਜਲਵਾਯੂ ਪਰਿਵਰਤਨ ਦੇ ਮੁੱਦੇ ਵਿਚ ਜੇਕਰ ਕਿਸੇ ਦਾ ਸਭ ਤੋਂ ਵੱਡਾ ਸਹਿਯੋਗ ਹੈ ਤਾਂ ਉਹ ਪ੍ਰਦੂਸ਼ਣ ਦਾ ਹੀ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਤਿਉਹਾਰ ਨੂੰ ਅਸੀਂ ਖ਼ੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਸਮਝਦੇ ਸੀ ਅਜੋਕੇ ਸਮਾਜ ਵਿਚ ਉਹ ਤਿਉਹਾਰ ਸਿਰਫ਼ ਪਟਾਕਿਆਂ ਅਤੇ ਸ਼ੋਰ ਸ਼ਰਾਬੇ ਤੱਕ ਹੀ ਸੀਮਿਤ ਰਹਿ ਗਿਆ ਹੈ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਵੱਲੋਂ ਹਰੀ ਦੀਵਾਲੀ ਮਨਾਉਣ ਦਾ ਅਹਿਦ ਲਿਆ ਗਿਆ ਅਤੇ ਦੀਵਾਲੀ ਮੌਕੇ ਇਕ-ਇਕ ਬੂਟਾ ਲਗਾਉਣ ਦਾ ਪ੍ਰਣ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸੰਤ ਸੀਚੇਵਾਲ ਵਲੋਂ ਸਕੂਲ ਦੀ ਬਿਲਡਿੰਗ ਵਿੱਚ ਬੂਟੇ ਵੀ ਲਗਾਏ ਗਏ। ਇਸ ਮੋਕੇ ਸਮਾਗਮ ਵਿੱਚ ਸੁਰਜੀਤ ਸਿੰਘ ਸ਼ੰਟੀ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਰਜਵੰਤ ਕੌਰ, ਪ੍ਰਿੰਸੀਪਲ ਸਤਪਾਲ ਸਿੰਘ, ਸਕੂਲ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਸਮੇਤ ਉਨ੍ਹਾਂ ਦੇ ਮਾਪੇ ਹਾਜ਼ਰ ਰਹੇ।

 

 

Exit mobile version