The Khalas Tv Blog Punjab ਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ! ਸਰਹੱਦ ਤੋਂ ਆਈਈਡੀ ਬੰਬ ਹੋਇਆ ਬਰਾਮਦ
Punjab

ਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ! ਸਰਹੱਦ ਤੋਂ ਆਈਈਡੀ ਬੰਬ ਹੋਇਆ ਬਰਾਮਦ

ਬਿਉਰੋ ਰਿਪੋਰਟ – ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਫਾਜ਼ਿਲਕਾ (Fazilka) ਦੀ ਸਰਹੱਦ ਤੇ ਡਰੋਨ ਰਾਹੀਂ ਭੇਜਿਆ ਆਈਈਡੀ ਬੰਬ (IED Bomb) ਬਰਾਮਦ ਹੋਇਆ ਹੈ। ਬੰਬ ਦੇ ਨਾਲ ਆਰਡੀਐਕਸ ਨਾਲ ਭਰੀ ਹੋਈ ਖੇਪ ਦੇ ਵਿਚ ਬੈਟਰੀਆਂ ਅਤੇ ਟਾਈਮਰ ਵੀ ਲੱਗੇ ਹੋਏ ਸਨ। ਬੀਐਸਐਫ ਵੱਲੋਂ ਬੰਬ ਨੂੰ ਲੱਭਣ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਡਰੋਨ ਦੀ ਹਰਕਤ ਦੇਖੀ, ਜਿਸ ਤੋਂ ਬਾਅਦ ਬੀਐਸਐਫ ਵੱਲੋਂ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਅਤੇ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ। ਬੀਐਸਐਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਟੀਨ ਦੇ ਬਕਸੇ ਵਿਚੋਂ ਇਕ ਕਿਲੋ ਦੇ ਕਰੀਬ ਆਰਡੀਐਕਸ ਭਰਿਆ ਹੋਇਆ ਸੀ ਅਤੇ

ਇੱਕ ਟੀਨ ਦੇ ਬਕਸੇ ਵਿੱਚ 1 ਕਿਲੋ ਆਰ.ਡੀ.ਐਕਸ ਭਰਿਆ ਹੋਇਆ ਸੀ, ਜਿਸ ਦੇ ਨਾਲ ਬੈਟਰੀ ਅਤੇ ਟਾਈਮਰ ਵੀ ਹਨ। ਬੀਐਸਐਫ ਵੱਲੋਂ ਇਸ ਦੀ ਬਰਾਮਦਗੀ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ ਕਿ ਇਹ ਬੰਬ ਪਾਕਿਸਤਾਨ ਤੋਂ ਭਾਰਤ ਕਿਉਂ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ –  ਜਗਰਾਉਂ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ਕਰਵਾਇਆ ਬੰਦ

 

Exit mobile version