The Khalas Tv Blog Punjab ਗੁਰੀ ਦੀ ਨਗਰੀ ‘ਚ ਇੱਕ ਵਾਰ ਫਿਰ ਹੋਇਆ ਧਮਾਕਾ, ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ‘ਚ ਹੋਇਆ ਧਮਾਕਾ
Punjab

ਗੁਰੀ ਦੀ ਨਗਰੀ ‘ਚ ਇੱਕ ਵਾਰ ਫਿਰ ਹੋਇਆ ਧਮਾਕਾ, ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ‘ਚ ਹੋਇਆ ਧਮਾਕਾ

ਅੰਮ੍ਰਿਤਸਰ : ਗੁਰੂ ਨਗਰੀ ਦੀ ਨਗਰੀ ਅੰਮ੍ਰਿਤਸਰ ’ਚ ਇੱਕ ਵਾਰ ਮੁੜ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕਾ ਅੰਮ੍ਰਿਤਸਰ ਦੇ ਇਸਾਲਾਮਾਬਾਦ ਥਾਣੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਉੱਥੇ ਹੀ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਆਵਾਜ਼ ਅਸੀਂ ਵੀ ਸੁਣੀ ਹੈ ਪਰ ਕੋਈ ਵੀ ਥਾਣੇ ਵਿੱਚ ਧਮਾਕਾ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ। ਪਰ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਇਸਲਾਮਾਬਾਦ ਦੀ ਸਾਰੀ ਹੀ ਬੱਤੀ ਦੀਆਂ ਤਾਰਾਂ ਸੜ ਚੁੱਕੀਆਂ ਹਨ ਤੇ ਅੰਦਰ ਜਿਹੜੀਆਂ ਟੀਨਾਂ ਹਨ ਉਹ ਵੀ ਡਿੱਗੀਆਂ ਪਈਆਂ ਹਨ ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਵਨ ਫੌਜੀ ਨੇ ਇਸ ਧਮਾਕੇ ਦੀ ਜਿੰਮੇਵਾਰੀ ਲਈ ਹੈ। ਪਰ ਫਿਲਹਾਲ ਕੋਈ ਵੀ ਅਲਾਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਹੋਇਆ ਹੈ 3 ਵਜੇ ਦੇ ਕਰੀਬ ਹੋਇਆ ਹੈ।

ਉਧਰ, ਗੈਂਗਸਟਰ ਜੀਵਨ ਫੌਜੀ ਨੇ ਵੀ ਇਸ ਧਮਾਕੇ ਬਾਰੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਹੈ।ਪਰ ਦ ਖ਼ਾਲਸ ਟੀਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿੱਚ ਸੁੱਟੇ ਗਏ ਗਰਨੇਡ ਦੀ ਜਿੰਮੇਦਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਗਿਆ ਹੈ। ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਕੀਤਾ ਹੈ। ਜੇ ਇਹ ਅੱਗੇ ਕਰਨਗੇ ਉਸ ਦਾ ਜਵਾਬ ਇਦਾ ਮਿਲੇਗਾ ਜੇ ਇਸ ਵਰਦੀ ਨੇ ਸਿੱਖਾਂ ਦੇ ਘਰ ਛਡਵਾਏ ਤਾਂ ਘਰ ਇਹਨਾਂ ਦੇ ਵੀ ਨਹੀਂ ਰਹਿਣੇ, ਜਿਨਾਂ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਵਾਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲ ਬਾਕੀ ਰਹੀ ਗੱਲ ਪੱਗਾਂ ਨੂੰ ਲਾਉਣ ਦਾ ਸ਼ੌਂਕ ਇਹਨਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਉਸ ਉੱਤੇ ਵਿਸ਼ੇਸ਼ ਧਿਆਨ ਰੱਖਿਆ ਜਾਓ। ਉਸ ਦੀ ਆਪਣੇ ਤੇ ਆਪਣੇ ਪਰਿਵਾਰ ਦੀ ਜਿੰਮੇਦਾਰੀ ਖੁਦ ਹੀ ਹੋਵੇਗੀ।

ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਆਵਾਜ਼ ਅਸੀਂ ਵੀ ਸੁਣੀ ਹੈ ਪਰ ਕੋਈ ਵੀ ਥਾਣੇ ਵਿੱਚ ਧਮਾਕਾ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ ਕਿੱਥੇ ਹੈ

ਹਾਲਾਂਕਿ, ਮੌਕੇ ‘ਤੇ ਵੇਖਿਆ ਜਾ ਸਕਦਾ ਸੀ ਕਿ ਥਾਣੇ ਦੀ ਸਾਰੀ ਹੀ ਬਿਜਲੀ ਦੀਆਂ ਤਾਰਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ ਤੇ ਅੰਦਰ ਜਿਹੜੀਆਂ ਟੀਨਾਂ ਹਨ ਉਹ ਵੀ ਡਿੱਗੀਆਂ ਪਈਆਂ ਹਨ। ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ।

 

 

Exit mobile version