ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਤਲਾਸ਼ ਵਿੱਚ ਜੁੱਟੀ ਆਰ.ਸੀ.ਐਮ.ਪੀ. ਪੁਲਿਸ ਨੇ ਲੋਕਾਂ ਕੋਲੋ ਮਦਦ ਮੰਗੀ ਹੈ।
ਬਜ਼ਰਗ ਵਿਅਕਤੀ ਦੀ ਪਛਾਣ 71 ਸਾਲਾ ਕਿਰਪਾਲ ਸਿੰਘ ਵਜੋਂ ਹੋਈ ਹੈ। ਜਿਸ ਨੂੰ ਆਖਰੀ ਵਾਰ 19 ਅਪ੍ਰੈਲ ਨੂੰ ਦੁਪਹਿਰ ਤਕਰੀਬਨ 12 ਵਜੇ ਸਰੀ ਦੀ 150 ਸਟ੍ਰੀਟ ਦੇ 8400 ਬਲਾਕ ਵਿਖੇ ਦੇਖਿਆ ਗਿਆ।
ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕ੍ਰਿਪਾਲ ਸਿੰਘ ਦਾ ਕੱਦ ਤਕਰੀਬਨ 5 ਫੁੱਟ 9 ਇੰਚ ਅਤੇ ਵਜ਼ਨ 61 ਕਿਲੋ ਹੈ, ਜਿਸ ਨੇ ਘਰੋਂ ਨਿਕਲਣ ਸਮੇਂ ਕਾਲੀ ਪੱਗ ਬੰਨ੍ਹੀ ਹੋਈ ਸੀ ਜਦਕਿ ਕਾਲੀ ਜੈਕਟ ਅਤੇ ਕਾਲੀ ਹੀ ਪੈਂਟ ਪਹਿਨੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਹ ਪੈਦਲ ਹੀ ਘਰੋਂ ਨਿਕਲਿਆ ਸੀ ਅਤੇ ਉਸ ਦਾ ਪਰਿਵਾਰ ਉਸ ਪ੍ਰਤੀ ਕਾਫ਼ੀ ਫਿਕਰਮੰਦ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਕ੍ਰਿਪਾਲ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ 604 599 0502 ’ਤੇ ਸੰਪਰਕ ਕਰ ਸਕਦਾ ਹੈ। ਜੇਕਰ ਕੋਈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ 1800 222 8477 ’ਤੇ ਸੰਪਰਕ ਕਰ ਸਕਦਾ ਹੈ
ਇਹ ਵੀ ਪੜ੍ਹੋ – ਕਾਂਗਰਸ ਚੋਣ ਕਮੇਟੀ ਦੀ ਹੋਈ ਮੀਟਿੰਗ, ਜਲਦ ਹੋ ਸਕਦਾ ਉਮੀਦਵਾਰਾਂ ਦਾ ਐਲਾਨ