ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ਮਾਨਸਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ 5 ਸਾਲਾ ਦੇ ਅੰਦਰ ਹੀ ਬੁਲੰਦੀ ਹਾਸਲ ਕਰ ਲਈ ਸੀ ਅਤੇ ਅੱਜ ਜੇਕਰ ਦੁਨੀਆ ਵਿੱਚ ਕਿਤੇ ਉਨ੍ਹਾਂ ਨੂੰ ਕੋਈ ਜਾਣਦਾ ਹੈ ਤਾਂ ਉਹ ਵੀ ਸਿੱਧੂ ਦੇ ਬਦੋਲਤ ਜਾਣਦਾ ਜੋ ਇੱਕ ਮਾਣ ਵਾਲੀ ਗੱਲ ਹੈ।
ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਲੋਕਾਂ ਦਾ ਪਿਆਰ ਹੀ ਹੈ ,ਜਿਸ ਨੇ ਉਹਨਾਂ ਨੂੰ ਇਹ ਲੜਾਈ ਲੜਨ ਜੋਗੇ ਕਰ ਦਿੱਤਾ ਹੈ। ਚਾਹੇ ਜੋ ਮਰਜੀ ਹੋ ਜਾਵੇ,ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾ ਕੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਜਾਂਚ ਹੁਣ ਸਹੀ ਰਾਹ ਤੇ ਪਈ ਹੈ ਭਾਵੇਂ ਇਹ ਕੰਮ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀ।
ਚਾਹੇ ਜੋ ਮਰਜੀ ਹੋ ਜਾਵੇ,ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾ ਕੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਉਹ ਕੋਈ ਰਾਜਨੀਤੀ ਨਹੀਂ ਕਰ ਰਹੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਰੱਖਿਆ ਦੀ ਲੋੜ ਹੈ। ਇਸ ਇਨਸਾਫ਼ ਦੀ ਲੜਾਈ ‘ਚ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਪਿਆਰ ਹੈ ਤੇ ਵੱਡੀ ਗਿਣਤੀ ‘ਚ ਲੋਕ ਉਹਨਾਂ ਦੇ ਨਾਲ ਹਨ।
ਉਨ੍ਹਾਂ ਨੇ ਕਿਹਾ ਕਿ ਬੇਸ਼ਕ ਅੱਜ ਸਿੱਧੂ ਦੇ ਕਤਲ ਨੂੰ 6 ਮਹੀਨੇ ਹੋ ਗਓ ਹਨ ਪਰ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਜਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਅੱਜ ਵੀ ਲੋਕ ਉਸਦੇ ਗਾਣਿਆਂ ਦੇ ਜ਼ਰੀਏ ਆਪਣੀਆਂ ਯਾਦਾਂ ਵਿੱਚ ਜਿੰਦਾ ਰੱਖ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਪੰਜਾਬ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਇੰਨਸਾਨ ਸੀ ਇਸ ਕਰਕੇ ਉਸਨੇ uk ਦੀ ਪੀਆਰ ਛੱਡ ਕੇ ਪੰਜਾਬ ਵੱਸਣ ਵਿੱਚ ਦਿਲਚਸਪੀ ਦਿਖਾਈ।
ਬਲਕੌਰ ਸਿੰਘ ਨੇ ਕਿਹਾ ਕਿ ਚਾਹੇ ਸਿੱਧੂ ਨੇ ਆਪਣੀ ਗਾਇਕ ਵਿੱਚ ਹਾਲੇ ਥੋੜਾ ਸਮਾਂ ਵਤੀਤ ਕੀਤਾ ਪਰ ਉਹ ਏਨੇ ਥੋੜੇ ਸਮੇਂ ਵਿੱਚ ਸਾਰੀ ਦੁਨੀਆ ਵਿੱਚ ਆਪਣਾ ਲੋਹਾ ਮਨਾ ਕੇ ਚਲਾ ਗਿਆ ਅਤੇ ਉਨ੍ਹਾਂ ਨੂੰ ਸਿਰ ਉੱਚਾ ਕਰਕੇ ਜਿਉਣ ਦੀ ਹਿੰਮਤ ਦੇ ਗਿਆ। ਬਲਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਮਿਹਨਤ ਨਾਲ ਘੱਟ ਸਮੇਂ ਵਿੱਚ ਦੁਨੀਆਂ ਵਿੱਚ ਸਾਰੇ ਵੱਡੇ ਮੁਕਾਮ ਹਾਸਲ ਕੀਤੇ ਹਨ।
ਬਲਕੌਰ ਸਿੰਘ ਮੇ ਕਿਹਾ ਕਿ ਸਿੱਧੂ ‘ਤੇ ਨਾਜ਼ਾਇਜ ਪਰਚੇ ਦਰਜ ਕੀਤੇ ਗਏ ਸਨ। ਉਸਨੂੰ ਸਟੇਜ ‘ਤੇ ਚੜ੍ਹਨ ਤੋਂ ਰੇਕਿਆ ਜਾਂਦਾ ਸੀ ਅਤੇ ਉਸਦਾ ਵਿਰੋਧ ਕੀਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਆਪਣੀ ਮੌਤ ਨੂੰ ਸਾਹਮਣੇ ਦੇਖ ਕੇ ਭੱਜਿਆ ਨਹੀਂ ਸਗੋਂ ਉਸਨੇ ਆਪਣੀ ਮੌਤ ਦਾ ਡੱਟ ਕੇ ਮੁਕਾਬਲਾ ਕੀਤਾ ਸੀ।
ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਕੇਸ ‘ਚ ਇੰਨਸਾਫ ਨਹੀਂ ਮਿਲਿਆ ਤਾਂ ਉਹ ਸਰਕਾਰ ਦੇ ਨੱਕ ‘ਚ ਦਮ ਕਰ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਂਗਸਟਰਾਂ ਤੋਂ ਪੀੜਤ ਲੋਕਾਂ ਨਾਲ ਰਲ ਕੇ ਲੜਾਈ ਲੜਨਗੇ। ਬਲਕੌਰ ਸਿੰਘ ਨੇ ਕਿਹਾ ਕਿ ਸੜਕਾਂ ‘ਤੇ ਉਤਰ ਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਗੇ। ਮੂਸੇਵਾਲਾ ਦੇ ਪਿਤਾ ਨੇ ਸਕਿਓਰਿਟੀ ਲੀਕ ਕਰਨ ਵਾਲਿਆਂ ‘ਤੇ ਮੁੜ ਚੁੱਕੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ‘ਤੇ ਐਕਸ਼ਨ ਕਦੋਂ ਹੋਵੇਗਾ ? ਉਨ੍ਹਾਂ ਇਹ ਵੀ ਕਿਹਾ ਕਿ ਸਕਿਓਰਿਟੀ ਲੀਕ ਕਰਨਾ ਗੱਦਾਰੀ ਵਾਲਾ ਕੰਮ ਹੈ।
ਸਿੱਧੂ ਮੂਸੇਵਾਲਾ ਨੇ ਜਿਸ ਥਾਰ ਵਿੱਚ ਆਖਰੀ ਸਵਾਰੀ ਕੀਤੀ ਸੀ, ਉਹ ਥਾਰ ਹੁਣ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਈ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਗੱਡੀ ਨੂੰ ਉਸ ਵੱਲੋਂ ਪਹਿਲਾਂ ਖਰੀਦੀਆਂ ਗਈਆਂ ਗੱਡੀਆਂ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਤਾਂ ਜੋ ਜਿੱਥੇ ਸਿੱਧੂ ਮੂਸੇਵਾਲਾ ਦੇ ਨਾਲ ਵਹਿਸ਼ੀਆਨਾ ਮੰਜ਼ਰ ਦਾ ਇਤਿਹਾਸ ਦੇਖਿਆ ਜਾ ਸਕੇ, ਉੱਥੇ ਹੀ ਸਿੱਧੂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਜਾ ਸਕੇ।