The Khalas Tv Blog Punjab ਦੀਵਾਲੀ ਦੀ ਰਾਤ ਲੁਧਿਆਣਾ ‘ਚ ਪਰਿਵਾਰ ਦਾ ਅਣਪਛਾਤਿਆਂ ਨੇ ਕੀਤਾ ਇਹ ਹਾਲ…
Punjab

ਦੀਵਾਲੀ ਦੀ ਰਾਤ ਲੁਧਿਆਣਾ ‘ਚ ਪਰਿਵਾਰ ਦਾ ਅਣਪਛਾਤਿਆਂ ਨੇ ਕੀਤਾ ਇਹ ਹਾਲ…

An attack on a family in Ludhiana on Diwali night: Drug smugglers entered the house with a sword

ਲੁਧਿਆਣਾ ‘ਚ ਦੀਵਾਲੀ ਵਾਲੀ ਰਾਤ ਨਸ਼ਾ ਤਸਕਰਾਂ ਨੇ ਇਕ ਪਰਿਵਾਰ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਛੱਤ ਵੱਲ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀਆਂ ਅਤੇ ਇਲਾਕੇ ਦੇ ਹੋਰ ਲੋਕਾਂ ਨੇ ਦੱਸਿਆ ਕਿ ਹਮਲਾਵਰ ਇਲਾਕੇ ਵਿੱਚ ਚਿੱਟੇ ਵੇਚਦੇ ਹਨ। ਜੇ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਵਿਰੁੱਧ ਰੰਜਸ਼ ਰੱਖਦੇ ਹਨ। ਹਮਲਾਵਰਾਂ ਨੂੰ ਸ਼ੱਕ ਸੀ ਕਿ ਸ਼ਾਇਦ ਪੀੜਤ ਪਰਿਵਾਰ ਉਨ੍ਹਾਂ ਵੱਲੋਂ ਨਸ਼ਾ ਵੇਚਣ ਬਾਰੇ ਪੁਲੀਸ ਨੂੰ ਸੂਚਿਤ ਕਰੇਗਾ।

ਰੰਜਿਸ਼ ਦੇ ਚੱਲਦਿਆਂ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਪਟਾਕੇ ਚਲਾਉਣ ਦੇ ਬਹਾਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ। ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਦੀਵਾਲੀ ਮੌਕੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਇਲਾਕੇ ਦੇ ਕੁਝ ਨੌਜਵਾਨ ਆ ਗਏ ਅਤੇ ਗਾਲ਼ੀ-ਗਲੋਚ ਕਰਨ ਲੱਗੇ। ਸਾਰੇ ਨੌਜਵਾਨ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ।

ਪੀੜਤ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਵੀ ਹਮਲਾਵਰ ਇਲਾਕੇ ‘ਚ ਹੰਗਾਮਾ ਕਰਦੇ ਸਨ ਪਰ ਦੇਰ ਰਾਤ ਕਰੀਬ 10 ਤੋਂ 15 ਵਿਅਕਤੀ ਤਲਵਾਰਾਂ ਲੈ ਕੇ ਉਨ੍ਹਾਂ ਦੇ ਘਰ ‘ਚ ਦਾਖਲ ਹੋਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੇ ਭਰਾ ਰਿੱਕੀ ਕੁਮਾਰ, ਪਿਤਾ ਅਸ਼ੋਕ ਕੁਮਾਰ ਅਤੇ ਘਰ ਦੀਆਂ ਔਰਤਾਂ ’ਤੇ ਹਮਲਾ ਕਰ ਦਿੱਤਾ। ਮੌਕੇ ‘ਤੇ ਭਰਾ ਰਿੱਕੀ ਦੀ ਹਾਲਤ ਨਾਜ਼ੁਕ ਬਣ ਗਈ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ।

ਅਮਿਤ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰਾਂ ਨੇ ਗੇਟ ਬੰਦ ਕਰਕੇ ਆਪਣੀ ਜਾਨ ਬਚਾਈ। ਬਦਮਾਸ਼ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲ੍ਹਾਂ ਕੱਢਦੇ ਰਹੇ। ਉਸ ਨੇ ਖ਼ੁਦ ਹਮਲਾਵਰਾਂ ਦੇ ਹੱਥੋਂ ਤਲਵਾਰ ਫੜ ਕੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਜਮ੍ਹਾਂ ਕਰਵਾ ਦਿੱਤੀ। ਫ਼ਿਲਹਾਲ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Exit mobile version