The Khalas Tv Blog Punjab ‘ਆਪ’ ਉਮੀਦਵਾਰ ਦੀ ਪਤਨੀ ਦਾ ਹੋਇਆ ਐਕਸੀਡੈਂਟ, ਗੱਡੀ ਦਾ ਫਟਿਆ ਟਾਇਰ
Punjab

‘ਆਪ’ ਉਮੀਦਵਾਰ ਦੀ ਪਤਨੀ ਦਾ ਹੋਇਆ ਐਕਸੀਡੈਂਟ, ਗੱਡੀ ਦਾ ਫਟਿਆ ਟਾਇਰ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਫਤਿਹਗੜ੍ਹ ਸਾਹਿਬ (Fatehgarh Sahib) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ (Gurpreet Singh GP) ਪਤਨੀ ਗੁਰਪ੍ਰੀਤ ਕੌਰ ਨਾਲ ਹਾਦਸਾ ਵਾਪਰਿਆ ਹੈ। ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਉਹ ਚੋਣ ਪ੍ਰਚਾਰ ਤੋਂ ਬਾਅਦ ਰਾਏਕੋਟ ਤੋਂ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਮਾਲੇਰਕੋਟਲਾ ਰੋਡ ‘ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਇਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ।

ਜੀਪੀ ਦੀ ਪਤਨੀ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਸੀ। ਕਾਰ ਦੇ ਦਰੱਖਤ ਨਾਲ ਟਕਰਾ ਕੇ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਗੁਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਪਿਛਲੀ ਸੀਟ ‘ਤੇ ਮੌਜੂਦ ਸੀ। ਉਸ ਦੇ ਗੋਡੇ ਵਿੱਚ ਵੀ ਫਰੈਕਚਰ ਹੈ।

ਇਨ੍ਹਾਂ ਦੋਨਾਂ ਤੋਂ ਇਲਾਵਾ ਕਾਰ ਵਿੱਚ ਇੱਕ ਡਰਾਈਵਰ ਅਤੇ ਇੱਕ ਗੰਨਮੈਨ ਵੀ ਸੀ। ਹਾਲਾਂਕਿ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਕਿਉਂਕਿ ਉਸ ਨੇ ਸੀਟ ਬੈਲਟ ਪਾਈ ਹੋਈ ਸੀ।

ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਡਾਕਟਰਾਂ ਨੇ ਸਰਜਰੀ ਕਰਨ ਦੀ ਸਲਾਹ ਦਿੱਤੀ ਹੈ ਪਰ ਉਨ੍ਹਾਂ ਨੇ ਫ਼ਿਲਹਾਲ ਸਰਜਰੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਬਾਂਹ ਤਿੰਨ ਜਗਾ ਤੋਂ ਫਰੈਕਚਰ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਸਰਜਰੀ ਦੀ ਜਗਾ ਚੋਣ ਪ੍ਰਚਾਰ ‘ਤੇ ਧਿਆਨ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ –  ਕੇਜਰੀਵਾਲ ਦੇ PA ਖਿਲਾਫ ਸਵਾਤੀ ਫੁੱਟ-ਫੁੱਟ ਕੇ ਰੋਣ ਲੱਗੀ! ‘ਪਾਵਰਪੁੱਲ ਬੰਦਾ ਹੈ, ਮੇਰੀ ਜਾਨ ਨੂੰ ਖਤਰਾ’! ਫਿਰ ਜੱਜ ਨੇ ਸੁਣਾਇਆ ਵੱਡਾ ਫੈਸਲਾ!

 

Exit mobile version