The Khalas Tv Blog Punjab ਅੰਮ੍ਰਿਤਸਰ ‘ਚ 85 ਸਾਲ ਦਾ ਬਜ਼ੁਰਗ ਬਣਿਆ ਹੈਵਾਨ! ਹਰਕਤ ਸੁਣ ਕੇ ਲੋਕਾਂ ਨੇ ਦਿਲ ਪਸੀਜਿਆ, ਕੁੱਟ-ਕੁੱਟ ਕੇ ਥਾਣੇ ਪਹੁੰਚਾਇਆ!
Punjab

ਅੰਮ੍ਰਿਤਸਰ ‘ਚ 85 ਸਾਲ ਦਾ ਬਜ਼ੁਰਗ ਬਣਿਆ ਹੈਵਾਨ! ਹਰਕਤ ਸੁਣ ਕੇ ਲੋਕਾਂ ਨੇ ਦਿਲ ਪਸੀਜਿਆ, ਕੁੱਟ-ਕੁੱਟ ਕੇ ਥਾਣੇ ਪਹੁੰਚਾਇਆ!

ਬਿਉਰੋ ਰਿਪੋਰਟ – ਅੰਮ੍ਰਿਤਸਰ (AMRITSAR) ਵਿੱਚ 85 ਸਾਲ ਦੇ ਬਜ਼ੁਰਗ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। 9 ਸਾਲ ਦੀ ਬੱਚੀ ਨਾਲ ਬਜ਼ੁਰਗ ਵੱਲੋਂ ਜ਼ਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੇ ਮੁਹੱਲੇ ਦੇ ਲੋਕਾਂ ਦੇ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਪੁਲਿਸ ਥਾਣੇ ਪਹੁੰਚਾਇਆ। ਲੋਕਾਂ ਨੇ ਮੁਲਜ਼ਮ ਖਿਲਾਫ ਪੋਸਕੋ ਐਕਟ (POSCO ACT) ਲਗਾਉਣ ਦੀ ਮੰਗ ਕੀਤੀ ਹੈ।

ਫਤਿਹਗੜ੍ਹ ਚੂੜੀਆਂ ਰੋਡ ‘ਤੇ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਘਰ ਦੇ ਕੋਲ ਰਹਿਣ ਵਾਲੇ 85 ਸਾਲ ਦੇ ਬਜ਼ੁਰਗ ਨੇ ਬੱਚੀ ਨਾਲ ਇਹ ਮਾੜੀ ਹਰਕਤ ਕੀਤੀ ਹੈ। ਬੱਚੀ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸੀ। ਜਿਸ ਦੇ ਬਾਅਦ ਉਸ ਦੀ ਮਾਂ ਨੇ ਮੁਹੱਲੇ ਵਾਲਿਆਂ ਨਾਲ ਗੱਲ ਕੀਤੀ ਤਾਂ ਇਸ ਦੇ ਬਾਅਦ ਪੂਰੇ ਮਹੁੱਲੇ ਵਿੱਚ ਗੱਲ ਫੈਲ ਗਈ। ਲੋਕਾਂ ਨੇ ਪਹਿਲਾਂ ਬਜ਼ੁਰਗ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਫੜ ਕੇ ਥਾਣਾ ਸਦਰ ਵਿੱਚ ਲੈਕੇ ਆਏ। ਬੱਚੀ ਦੇ ਪਿਤਾ ਮਾਲੀ ਹੈ ਅਤੇ ਉਹ ਬੇਹੱਦ ਗਰੀਬ ਹਨ। ਉਧਰ ਮੁਲਜ਼ਮ ਵੀ ਮਾਲੀ ਦੀ ਪੋਸਟ ਤੋਂ ਰਿਟਾਇਡ ਹੋਇਆ ਅਤੇ ਲੋਕਾਂ ਦੇ ਘਰ ਵਿੱਚ ਕੰਮ ਕਰਦਾ ਸੀ।

ਘਟਨਾ ਦੀ ਜਾਣਕਾਰੀ ਨਿਹੰਗਾਂ ਨੂੰ ਵੀ ਦਿੱਤੀ ਗਈ ਜਿਸ ਦੇ ਬਾਅਦ ਸਾਰੇ ਥਾਣੇ ਵਿੱਚ ਇਕੱਠੇ ਹੋਏ ਅਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮੁਹੱਲੇ ਵਾਲਿਆਂ ਦੇ ਮੁਤਾਬਿਕ ਮੁਲਜ਼ਮ ਦਾ ਘਰ ਬੱਚੀ ਦੇ ਘਰ ਨਾਲ ਹੀ ਸੀ। ਦੋਵੇਂ ਹੀ ਪਰਿਵਾਰ ਪ੍ਰਵਾਸੀ ਹਨ, ਉਨ੍ਹਾਂ ਦਾ ਪੁਸ਼ਤੈਨੀ ਘਰ ਵੀ ਨਾਲ ਹੀ ਹੈ। ਲੋਕਾਂ ਦਾ ਕਹਿਣਾ ਹੈ ਜੇਕਰ ਉਹ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਲੋਕ ਉਸ ਨੂੰ ਮਾਰ ਦੇਣਗੇ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ –  ਵੱਡੇ ਅਕਾਲੀ ਲੀਡਰ ਨੇ ਮੁੱਖ ਮੰਤਰੀ ਦੀ ਸਿਹਤ ਦੀ ਕੀਤੀ ਕਾਮਨਾ!

 

Exit mobile version