The Khalas Tv Blog Punjab ਮੁਕਤਸਰ ਦੇ ਪਿੰਡ ਮਾਹੂਆਣਾ ‘ਚ ਡਿੱਗੀ ਛੱਤ, 8 ਸਾਲਾ ਬੱਚੀ ਨਾਲ ਵਾਪਰਿਆ ਭਿਆਨਕ ਹਾਦਸਾ
Punjab

ਮੁਕਤਸਰ ਦੇ ਪਿੰਡ ਮਾਹੂਆਣਾ ‘ਚ ਡਿੱਗੀ ਛੱਤ, 8 ਸਾਲਾ ਬੱਚੀ ਨਾਲ ਵਾਪਰਿਆ ਭਿਆਨਕ ਹਾਦਸਾ

ਜ਼ਿਲ੍ਹਾ ਮੁਕਤਸਰ ਦੇ ਪਿੰਡ ਮਾਹੂਆਣਾ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਇਸ ਘਟਨਾ ‘ਚ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਉੱਥੇ ਖੇਡਣ ਆਈ ਸੀ। ਜਿਸ ਦੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ 8 ਸਾਲਾ ਬੱਚੀ ਗੁਆਂਢ ਵਿੱਚ ਰਹਿੰਦੀ ਸੀ ਅਤੇ ਉਹ ਇੱਥੇ ਖੇਡਣ ਆਈ ਸੀ। ਉਸ ਦੀ ਲਾਸ਼ ਨੂੰ ਪਿੰਡ ਵਾਸੀਆਂ ਨੇ ਮਲਬੇ ਦੇ ਢੇਰ ਹੇਠੋਂ ਬਾਹਰ ਕੱਢਿਆ ਹੈ। ਜਦਕਿ ਇਸ ਦੌਰਾਨ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਾਹੂਆਣਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਕੁਲਦੀਪ ਸਿੰਘ ਦਾ 22 ਸਾਲਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਆਰਾਮ ਕਰ ਰਿਹਾ ਸੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਮ੍ਰਿਤਕ ਲੜਕੀ ਦੀ ਪਛਾਣ ਰਮਨਦੀਪ ਕੌਰ ਉਰਫ ਸੁਖਮਨ ਵਜੋਂ ਹੋਈ ਹੈ।

ਰਮਨਦੀਪ ਕੌਰ ਉਰਫ਼ ਸੁਖਮਨ ਗੁਆਂਢ ਵਿੱਚ ਹੀ ਰਹਿੰਦੀ ਸੀ ਅਤੇ ਅਕਸਰ ਕੁਲਦੀਪ ਦੇ ਘਰ ਖੇਡਣ ਲਈ ਆਉਂਦੀ ਸੀ। ਬੀਤੀ ਰਾਤ ਵੀ ਅਜਿਹਾ ਹੀ ਵਾਪਰਿਆ ਅਤੇ ਮਕਾਨ ਦੀ ਛੱਤ ਡਿੱਗਣ ਕਾਰਨ ਰਮਨਦੀਪ ਕੌਰ ਉਰਫ਼ ਸੁਖਮਨ ਮਲਬੇ ਹੇਠ ਦੱਬ ਗਈ। ਪਰਿਵਾਰ ਆਪਣੀ ਲੜਕੀ ਦੀ ਭਾਲ ਕਰਦਾ ਰਿਹਾ ਪਰ ਉਹ ਛੱਤ ਡਿੱਗਣ ਕਾਰਨ ਦੱਬੀ ਹੋਈ ਸੀ।

ਇਹ ਵੀ ਪੜ੍ਹੋ –   ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ! ਇਸ ਕੰਮ ਦੀ ਮੰਗੀ ਇਜਾਜ਼ਤ!

 

Exit mobile version