The Khalas Tv Blog Punjab ਅੰਮ੍ਰਿਤਸਰ ਵਿੱਚ ਨੌਜਵਾਨ ਨੂੰ ਸਰੇਆਮ ਮਾਰੀਆਂ ਤਾਬੜ ਤੋੜ ਗੋਲੀਆਂ ! ਇਹ ਕੁਨੈਕਸ਼ਨ ਆਇਆ ਸਾਹਮਣੇ
Punjab

ਅੰਮ੍ਰਿਤਸਰ ਵਿੱਚ ਨੌਜਵਾਨ ਨੂੰ ਸਰੇਆਮ ਮਾਰੀਆਂ ਤਾਬੜ ਤੋੜ ਗੋਲੀਆਂ ! ਇਹ ਕੁਨੈਕਸ਼ਨ ਆਇਆ ਸਾਹਮਣੇ

ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਰਣਜੀਤ ਅਵੈਨਿਊ ਦੇ ਬਲਾਕ ਡੀ ਵਿੱਚ ਵੀਰਵਾਰ ਦੀ ਸਵੇਰ ਕੁਝ ਲੋਕਾਂ ਨੇ ਇੱਕ ਕੈਬ ਡਰਾਈਵਰ ਨੂੰ ਗੋਲੀਆਂ ਮਾਰ ਦਿੱਤੀਆਂ । ਇਸ ਘਟਨਾ ਵਿੱਚ ਕੈਬ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਖਮੀ ਦੀ ਪਛਾਣ ਨੀਰਜ ਕੁਮਾਰ ਦੇ ਰੂਪ ਵਿੱਚ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਕੁਝ ਖੋਲ ਵੀ ਬਰਾਮਦ ਹੋਏ ਹਨ । ਡੇਢ ਸਾਲ ਪਹਿਲਾਂ ਵੀ ਉਸ ‘ਤੇ ਗੋਲੀਆਂ ਚਲਾਇਆ ਗਈਆਂ ਸਨ। ਇਸ ਦੇ ਇਲਾਵਾ ਤਕਰੀਬਨ 9 ਮਹੀਨੇ ਪਹਿਲਾਂ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ ਅਤੇ ਉਹ ਜੇਲ੍ਹ ਵੀ ਗਿਆ ਸੀ । ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ । ਪੁਲਿਸ ਹਮਲਾਵਰਾਂ ਦੀ ਤਲਾਸ਼ ਕਰ ਰਿਹਾ ਹੈ ।

ਮੌਕੇ ‘ਤੇ ਚਲਾਈਆਂ 3 ਤੋਂ 4 ਗੋਲੀਆਂ

ਜਾਣਕਾਰੀ ਦੇ ਮੁਤਾਬਿਕ ਵੀਰਵਾਰ ਸਵੇਰ ਤਕਰੀਬਨ 8 ਵਜੇ ਡਰਾਈਵਰ ਨੀਰਜ ਕੁਮਾਰ ਕਿਸੇ ਕੰਮ ‘ਤੇ ਜਾ ਰਿਹਾ ਸੀ ਤਾਂ ਹੀ ਰਣਜੀਤ ਐਵੈਨਿਉ ਦੇ ਬੇਅੰਤ ਪਾਰਕ ਦੇ ਕੋਲ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ 3 ਤੋਂ 4 ਗੋਲੀਆਂ ਚੱਲਾ ਦਿੱਤੀਆਂ। ਜਿਸ ਵਿੱਚ ਕੁਝ ਨੀਰਜ ਨੂੰ ਲੱਗੀਆਂ । ਘਟਨਾ ਦੀ ਜਾਣਕਾਰੀ ਮਿਲ ਦੇ ਹੀ ਐੱਸਪੀ ਵੀਰੇਂਦਰ ਖੋਸਾ ਮੌਕੇ ‘ਤੇ ਪਹੁੰਚ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਹਮਲਾਵਰ ਨੂੰ ਫੜ ਲਿਆ ।

Exit mobile version