The Khalas Tv Blog Punjab ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ! ਨੂੰਹ ਨੇ ਭੇਜਿਆ ‘ਡੈਥ ਸਰਟੀਫਿਕੇਟ’ 3 ਦਿਨ ਬਾਅਦ ਹੀ ਕਰਵਾਇਆ ਦੂਜਾ ਵਿਆਹ
Punjab

ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ! ਨੂੰਹ ਨੇ ਭੇਜਿਆ ‘ਡੈਥ ਸਰਟੀਫਿਕੇਟ’ 3 ਦਿਨ ਬਾਅਦ ਹੀ ਕਰਵਾਇਆ ਦੂਜਾ ਵਿਆਹ

ਅੰਮ੍ਰਿਤਸ (27 ਮਾਰਚ, 2026): ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਲਖਬੀਰ ਸਿੰਘ ਦੇ ਦੁਬਈ ਵਿੱਚ ਲਾਪਤਾ ਹੋਣ ਦਾ ਮਾਮਲਾ ਇੱਕ ਡੂੰਘੀ ਸਾਜ਼ਿਸ਼ ਦਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਲਖਬੀਰ ਦੇ ਪਿਤਾ ਦੇਸ਼ਾ ਸਿੰਘ ਨੇ ਆਪਣੀ ਨੂੰਹ ਕਵਲਦੀਪ ਕੌਰ ’ਤੇ ਆਪਣੇ ਪੁੱਤਰ ਨੂੰ ਗਾਇਬ ਕਰਨ ਅਤੇ ਝੂਠਾ ਡੈਥ ਸਰਟੀਫਿਕੇਟ ਭੇਜ ਕੇ ਦੂਜਾ ਵਿਆਹ ਕਰਵਾਉਣ ਦੇ ਇਲਜ਼ਾਮ ਲਾਏ ਹਨ।

ਪਿਤਾ ਅਨੁਸਾਰ ਅਕਤੂਬਰ 2023 ਵਿੱਚ ਲਖਬੀਰ ਦਾ ਵਿਆਹ ਹੋਇਆ ਸੀ। ਅਪ੍ਰੈਲ 2024 ਵਿੱਚ ਉਹ ਆਪਣੀ ਪਤਨੀ ਨਾਲ ਇਟਲੀ ਜਾਣ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ, ਜਿਸ ਲਈ ਪਰਿਵਾਰ ਨੇ ਜ਼ਮੀਨ ਵੇਚ ਕੇ ਏਜੰਟ ਨੂੰ 18 ਲੱਖ ਰੁਪਏ ਦਿੱਤੇ ਸਨ। ਪਰ ਏਜੰਟ ਪੈਸੇ ਲੈ ਕੇ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਪਿਤਾ ਨੇ ਦੋਵਾਂ ਨੂੰ ਵਾਪਸ ਆਉਣ ਲਈ ਕਿਹਾ। ਵਾਪਸੀ ਤੋਂ ਇੱਕ ਦਿਨ ਪਹਿਲਾਂ ਪਤਨੀ ਲਖਬੀਰ ਨੂੰ ਜ਼ਬਰਦਸਤੀ ਬਾਹਰ ਲੈ ਗਈ ਅਤੇ ਫਿਰ ਇਕੱਲੀ ਵਾਪਸ ਆ ਕੇ ਕਿਹਾ ਕਿ ਲਖਬੀਰ ਕਿਧਰੇ ਗੁੰਮ ਹੋ ਗਿਆ ਹੈ।

ਲਖਬੀਰ ਸਿੰਘ ਦੀ ਪਤਨੀ ਨਾਲ ਫੋਟੋ

 

ਪਿਤਾ ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ

  • ਧਮਕੀ ਤੇ ਝੂਠ: ਪਿਤਾ ਦਾ ਕਹਿਣਾ ਹੈ ਕਿ ਦੁਬਈ ਵਿੱਚ ਨੂੰਹ ਨੇ ਆਪਣੇ ਜੀਜਾ ਤੋਂ ਲਖਬੀਰ ਨੂੰ ਧਮਕੀ ਦਿਵਾਈ ਸੀ। ਬਾਅਦ ਵਿੱਚ ਉਹ ਝੂਠ ਬੋਲਦੀ ਰਹੀ ਕਿ ਲਖਬੀਰ ਜੇਲ੍ਹ ਵਿੱਚ ਹੈ ਅਤੇ ਜਲਦ ਬਾਹਰ ਆ ਜਾਵੇਗਾ।
  • ਦੂਜਾ ਵਿਆਹ ਤੇ ਡੈਥ ਸਰਟੀਫਿਕੇਟ: ਨੂੰਹ ਭਾਰਤ ਪਰਤ ਕੇ ਸਹੁਰੇ ਘਰ ਜਾਣ ਦੀ ਬਜਾਏ ਸਿੱਧੀ ਪੇਕੇ ਚਲੀ ਗਈ ਅਤੇ ਤਲਾਕ ਦਾ ਕੇਸ ਦਰਜ ਕਰ ਦਿੱਤਾ। ਹਾਲ ਹੀ ਵਿੱਚ ਉਸਨੇ ਸਰਪੰਚ ਰਾਹੀਂ ਲਖਬੀਰ ਦਾ ਡੈਥ ਸਰਟੀਫਿਕੇਟ ਭੇਜਿਆ ਅਤੇ ਇਸ ਦੇ ਤਿੰਨ ਦਿਨ ਬਾਅਦ ਹੀ ਦੂਜਾ ਵਿਆਹ ਕਰਵਾ ਲਿਆ।
  • ਨੈਸ਼ਨਲ ਪਲੇਅਰ ਸੀ ਲਖਬੀਰ: ਲਖਬੀਰ ਵਾਲੀਬਾਲ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ, ਜਿਸ ਨੇ ਕਈ ਮੈਡਲ ਅਤੇ ਟਰਾਫੀਆਂ ਜਿੱਤੀਆਂ ਸਨ।

ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ ਜਾਂ ਨਹੀਂ।

 

Exit mobile version