The Khalas Tv Blog Punjab ਪੌਸ਼ ਇਲਾਕੇ ਦੀ ਕੋਠੀ ਤੋਂ ਖੂਨ ਨਾਲ ਭਿੱਜੀ ਔਰਤ ਦੀ ਲਾਸ਼ ਮਿਲੀ! ਜਖ਼ਮ ਵੇਖ ਕੇ ਪੁਲਿਸ ਵੀ ਹੈਰਾਨ ! ਨੌਕਰਾਨੀ ਨੇ ਖੋਲਿਆ ਭੇਦ
Punjab

ਪੌਸ਼ ਇਲਾਕੇ ਦੀ ਕੋਠੀ ਤੋਂ ਖੂਨ ਨਾਲ ਭਿੱਜੀ ਔਰਤ ਦੀ ਲਾਸ਼ ਮਿਲੀ! ਜਖ਼ਮ ਵੇਖ ਕੇ ਪੁਲਿਸ ਵੀ ਹੈਰਾਨ ! ਨੌਕਰਾਨੀ ਨੇ ਖੋਲਿਆ ਭੇਦ

ਬਿਉਰੋ ਰਿਪੋਰਟ – ਅੰਮ੍ਰਿਤਸਰ (AMRITSAR) ਦੇ ਪੌਸ਼ ਇਲਾਕੇ ਜੁਝਾਰ ਸਿੰਘ ਐਨਕਲੇਵ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ (WOMEN MURDER) ਕਰ ਦਿੱਤਾ ਗਿਆ ਹੈ । ਮਹਿਲਾ ਦੇ ਕਤਲ ਦੇ ਕਾਰਨਾਂ ਬਾਰੇ ਹੁਣ ਤੱਕ ਪਤਾ ਨਹੀਂ ਚੱਲਿਆ ਹੈ । ਜਿਸ ਸਮੇਂ ਔਰਤ ਦਾ ਕਤਲ ਹੋਇਆ ਉਸ ਵੇਲੇ ਉਹ ਘਰ ਵਿੱਚ ਇਕੱਲੀ ਸੀ । ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ।

ਅੰਮ੍ਰਿਤਸਰ ਦੇ ਏਅਰੋਪਰਟ ਰੋਡ ‘ਤੇ ਜੁਝਾਰ ਸਿੰਘ ਐਨਕਲੇਵ ਦੀ ਕੋਠੀ ਨੰਬਰ 49 ਵਿੱਚ ਹਮਲਾਵਰਾਂ ਨੇ ਜਿਸ ਔਰਤ ਨੂੰ ਸ਼ਿਕਾਰ ਬਣਾਇਆ ਉਸ ਦਾ ਨਾਂ ਸ਼ੈਲੀ ਅਰੋੜਾ ਸੀ। ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ । ਘਟਨਾ ਦੇ ਵਕਤ ਔਰਤ ਘਰ ਇਕੱਲੀ ਸੀ । ਮ੍ਰਿਤਕਾ ਦੀ ਸੱਸ ਅਤੇ ਸਹੁਰਾ ਸ਼ਹਿਰ ਦੇ ਬਾਹਰ ਸਨ । ਜਦਕਿ ਪਤੀ ਡਿਊਟੀ ‘ਤੇ ਸੀ,ਉਨ੍ਹਾਂ ਦੀ ਇੱਕ ਧੀ ਹੈ ਜੋ ਸਕੂਲ ਗਈ ਹੋਈ ਸੀ ।

ਕੰਮ ਕਰਨ ਵਾਲੀ ਨੇ ਸਭ ਤੋਂ ਪਹਿਲਾਂ ਵੇਖਿਆ

ਪੀੜ੍ਹਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਕਤਲ ਹੋਇਆ ਸੀ ਤਾਂ ਘਰ ਵਿੱਚ ਇਕੱਲੀ ਸੀ । ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ । ਪਰਿਵਾਰ ਮੁਤਾਬਿਕ ਸਭ ਤੋਂ ਪਹਿਲਾਂ ਸਵੇਰ ਵੇਲੇ ਕੰਮ ਕਰਨ ਵਾਲੀ ਨੌਕਰਾਨੀ ਨੇ ਹੀ ਮ੍ਰਿਤਕ ਸ਼ੈਲੀ ਅਰੋੜਾ ਨੂੰ ਖੂਨ ਵਿੱਚ ਭਿੱਜੀ ਵੇਖਿਆ ਸੀ ਜਿਸ ਤੋਂ ਬਾਅਦ ਉਸ ਨੇ ਪਤੀ ਨੂੰ ਫੋਨ ਕੀਤਾ ਮੌਕੇ ‘ਤੇ ਪਹੁੰਚੀ ਭੈਣਾ ਅਤੇ ਜੀਜੇ ਨੇ ਉਸ ਨੂੰ ਹਸਪਤਾਲ ਲੈਕੇ ਗਏ ਜਿੱਥੇ ਮ੍ਰਿਤਕ ਐਲਾਨ ਦਿੱਤਾ ਗਿਆ ।

ਪੁਲਿਸ ਮੁਤਾਬਿਕ ਉਨ੍ਹਾਂ ਨੂੰ ਸਵੇਰ 11 ਵਜੇ ਵਾਰਦਾਤ ਦੇ ਬਾਰੇ ਜਾਣਕਾਰੀ ਮਿਲੀ,ACP ਸਰਵਨਜੀਤ ਸਿੰਘ ਨੇ ਕਿਹਾ ਅਸੀਂ ਵਾਰਦਾਤ ਦੇ ਪਿੱਛੇ ਦੇ ਕਾਰਨਾਂ ਦੀ ਤਲਾਸ਼ ਕਰ ਰਹੇ ਹਾਂ । ਕੀ ਲੁੱਟ ਦੇ ਇਰਾਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ? ਜਾਂ ਸ਼ੈਲੀ ਦੀ ਕਿਸੇ ਨਾਲ ਦੁਸ਼ਮਣੀ ਸੀ ? ਪੁਲਿਸ ਘਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Exit mobile version