The Khalas Tv Blog Punjab ਅੰਮ੍ਰਿਤਸਰ ਵਿੱਚ ਪਤਨੀ ਨੇ ਪਤੀ ਦਾ ਬੇਰਹਮੀ ਨਾਲ ਕੀਤਾ ਕਤਲ ! ਭੈਣ ਦੇ ਖੁਲਾਸੇ ਨੇ ਹੋਸ਼ ਉੱਡਾ ਦਿੱਤੇ
Punjab

ਅੰਮ੍ਰਿਤਸਰ ਵਿੱਚ ਪਤਨੀ ਨੇ ਪਤੀ ਦਾ ਬੇਰਹਮੀ ਨਾਲ ਕੀਤਾ ਕਤਲ ! ਭੈਣ ਦੇ ਖੁਲਾਸੇ ਨੇ ਹੋਸ਼ ਉੱਡਾ ਦਿੱਤੇ

ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਔਰਤ ਨੇ ਆਪਣੇ ਦਿਉਰ ਨਾਲ ਮਿਲਕੇ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਘਟਨਾ ਪਿੰਡ ਬੋਪਾਰਾਏ ਖੁਰਦ ਦੀ ਹੈ । ਦੱਸਿਆ ਗਿਆ ਹੈ ਕਿ ਦਿਉਰ ਭਾਬੀ ਨੇ ਨਜਾਇਜ਼ ਸਬੰਧ ਸਨ । ਇਸੇ ਦੀ ਵਜ੍ਹਾ ਕਰਕੇ ਪਤੀ ਨੂੰ ਰਸਤੇ ਤੋਂ ਹਟਾਉਣ ਦੇ ਲਈ ਕਤਲ ਦੀ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ ।

ਮ੍ਰਿਤਕ ਦੀ ਪਛਾਣ ਸਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਉਸ ਦੇ ਜੀਜੇ ਨਿਰੰਜਨ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਲਖਵਿੰਦਰ ਕੌਰ ਦੇ ਨਾਲ ਵਿਆਹ ਹੋਇਆ ਸੀ । ਕੁਝ ਸਮੇਂ ਪਹਿਲਾਂ ਹੀ ਉਸ ਨੂੰ ਪਤਾ ਚੱਲਿਆ ਸੀ ਕਿ ਪਤਨੀ ਅਤੇ ਛੋਟੇ ਭਰਾ ਜੰਗ ਸਿੰਘ ਦੇ ਨਜਾਇਜ਼ ਸਬੰਧ ਹਨ ਜਿਸ ਦੇ ਚੱਲ ਦੇ ਪਤਨੀ ਨਾਲ ਵਿਵਾਦ ਰਹਿੰਦਾ ਸੀ।

ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ

ਘਟਨਾ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ । ਸਵਿੰਦਰ ਸਿੰਘ ਦੀ ਲਾਸ਼ ਬੈਡ ‘ਤੇ ਪਈ ਸੀ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ । ਪੁਲਿਸ ਨੇ ਸਵਿੰਦਰ ਦੀ ਭੈਣ ਅਰਵਿੰਦ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਜੰਗ ਸਿੰਘ ਅਤੇ ਲਖਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ।

ਦੋਵਾਂ ਦੇ-2-2 ਬੱਚੇ ਸਨ

ਜੰਗ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦਾ 3 ਸਾਲ ਪਹਿਲਾਂ ਦੇਹਾਂਤ ਹੋਇਆ ਸੀ । ਜਿਸ ਦੇ ਬਾਅਦ ਉਸ ਦੇ ਆਪਣੀ ਭਾਬੀ ਨਾਲ ਨਜ਼ਾਇਦ ਸਬੰਧ ਬਣੇ। ਜੰਗ ਸਿੰਘ ਅਤੇ ਮਨਪ੍ਰੀਤ ਕੌਰ ਦੇ 2 ਬੱਚੇ ਸਨ। ਸਵਿੰਦਰ ਸਿੰਘ ਅਤੇ ਲਖਵਿੰਦਰ ਕੌਰ ਦੇ ਵੀ 2 ਬੱਚੇ ਸਨ । ਚਾਰੋ ਬੱਚਿਆਂ ਦੀ ਉਮਰ 8 ਤੋਂ 10 ਦੇ ਵਿਚਾਲੇ ਸੀ । SHO ਤਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲਿਆ ਗਿਆ ਹੈ । ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਗਿਆ ਹੈ

Exit mobile version