The Khalas Tv Blog Punjab ਅੰਮ੍ਰਿਤਸਰ ਐਨਕਾਂਊਟਰ ਮਾਮਲਾ: ਫੋਰੈਂਸਿਕ ਟੀਮ ਜੁਟੀ ਸਬੂਤ ਲੱਭਣ ਵਿੱਚ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਕੀਤੀ ਗੱਲਬਾਤ
Punjab

ਅੰਮ੍ਰਿਤਸਰ ਐਨਕਾਂਊਟਰ ਮਾਮਲਾ: ਫੋਰੈਂਸਿਕ ਟੀਮ ਜੁਟੀ ਸਬੂਤ ਲੱਭਣ ਵਿੱਚ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਕੀਤੀ ਗੱਲਬਾਤ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨਾਲ ਕੱਲ ਹੋਏ ਪੁਲਿਸ ਮੁਕਾਬਲੇ ਵਿੱਚ ਦੋਨੋਂ ਗੈਂਗਸਟਰ ਜਵਾਬੀ ਕਾਰਵਾਈ ਕਰਦਿਆਂ ਮਾ ਰੇ ਜਾ ਚੁੱਕੇ ਹਨ ਪਰ ਪੁਲਿਸ ਨੇ ਅੱਜ ਵੀ ਇਸ ਸਾਰੇ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ ਤਾਂ ਜੋ ਇਸ ਮੁਕਾਬਲੇ ਦੌਰਾਨ ਚੱਲੇ ਕਾਰਤੂਸਾਂ ਦੇ ਖੋਲ ਲੱਭੇ ਜਾ ਸਕਣ।ਕਿਉਂਕਿ ਇਹ ਘਰ ਖਾਲੀ ਹੀ ਸੀ ,ਜਿਸ ਕਾਰਣ ਇਸ ਜਗਾ ਦੀ ਤਲਾਸ਼ੀ ਲਈ ਜਾ ਰਹੀ ਹੈ ਪਰ ਬਰਸਾਤ ਹੋਣ ਕਾਰਣ ਪੁਲਿਸ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ।

ਜਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਫੌਰੈਂਸਿੰਕ ਟੀਮ ਨੂੰ ਮੁਕਾਬਲੇ ਵਾਲੀ ਥਾਂ ਦੀ ਜਾਂਚ ਕਰਨ ਲਈ ਹਾਲੇ 2 ਦਿਨ ਹੋਰ ਲੱਗ ਜਾਣਗੇ,ਇਸ ਲਈ ਇਸ ਇਲਾਕੇ ਨੂੰ ਸੀਲ ਰੱਖਿਆ ਜਾਵੇਗਾ।ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਦੋਨੋ ਘਟਨਾ ਵਾਲੇ ਦਿਨ ਹੀ ਇੱਥੇ ਆਏ ਸੀ ਤੇ ਇੱਕ ਗੱਡੀ ਇਹਨਾਂ ਨੂੰ ਇੱਥੇ ਛੱਡ ਕੇ ਗਈ ਸੀ।ਇਸ ਸਬੰਧ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਇਹਨਾਂ ਦੀਆਂ ਜੇਬਾਂ ਵਿਚੋਂ ਵੀ ਕਾ ਰਤੂਸ ਮਿਲੇ ਹਨ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਏਕੇ ਸੰਤਾਲੀ ਤੇ ਦੋ ਪਿਸਟਲ ਮਿਲੇ ਹਨ ਤੇ ਇਹਨਾਂ ਦੀ ਲਾਸ਼ ਕੋਲ ਮਿਲੇ ਬੈਗ ਵਿੱਚੋਂ ਇਹਨਾਂ ਦੀ ਜ਼ਰੂਰਤ ਦਾ ਸਮਾਨ ਤੇ ਕਾਫੀ ਅਸਲਾ ਮਿਲਿਆ ਹੈ।ਮੌਕੇ ਤੋ ਮਿਲੀ ਏਕੇ ਸੰਤਾਲੀ ਵਿੱਚ 31 ਜਿੰਦਾ ਕਾਰਤੂਸ ਮੈਗਜ਼ੀਨ ਤੇ ਲੋਡ ਮਿਲੇ ਹਨ।ਇਹਨਾਂ ਦੇ ਕੋਲੋਂ ਇੱਕ ਟੁਟਿਆ ਹੋਇਆ ਮੋਬਾਇਲ ਵੀ ਮਿਲਿਆ ,ਜੋ ਕਿ ਇਹਨਾਂ ਨੇ ਸਬੂਤ ਖਤਮ ਕਰਨ ਦੇ ਇਰਾਦੇ ਨਾਲ ਤੋੜ ਦਿੱਤਾ ਸੀ।ਘ ਟਨਾ ਵਾਲੀ ਥਾਂ ਤੋਂ ਕੁਝ ਗੋ ਲੀਆਂ ਵੀ ਮਿਲੀਆਂ ਹਨ ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਕੋਲੋਂ ਕੋਈ ਵੀ ਪਛਾਣ ਪੱਤਰ ਜਾ ਕੋਈ ਹੋਰ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ। ਇਹਨਾਂ ਦੇ ਪੋਸਟ ਮਾਰਟਮ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਗਰੂਪ ਰੂਪਾ ਨੂੰ ਕਰੀਬ 7 ਗੋ ਲ਼ੀਆਂ ਤੇ ਮਨਪ੍ਰੀਤ ਕੁੱਸਾ ਨੂੰ ਤਿੰਨ ਗੋ ਲ਼ੀਆਂ ਲੱਗੀਆਂ ਤੇ ਇੱਕ ਗੋ ਲ਼ੀ ਮਨਪ੍ਰੀਤ ਕੁੱਸਾ ਦੀ ਅੱਖ ‘ਚ ਲੱਗੀ। ਸ਼ੂਟਰਾਂ ਦੀ ਜੇਬ ‘ਚੋਂ ਵੀ ਕਰੀਬ 25 ਗੋ ਲੀਆਂ ਮਿਲੀਆਂ ਨੇ।

ਜੇਕਰ ਦੇਖਿਆ ਜਾਵੇ ਤਾਂ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਪੰਜਾਬ ਪੁਲਿਸ ਨੂੰ ਇਹਨਾਂ ਦੇ ਇਥੇ ਹੋਣ ਦੀ ਜਾਣਕਾਰੀ ਕਿਥੋਂ ਮਿਲੀ ਸੀ ਤਾਂ ਇਸ ਸਬੰਧ ਵਿੱਚ ਪੁਲਿਸ ਨੇ ਕੋਈ ਸਪਸ਼ਟ ਖੁਲਾਸਾ ਨਹੀਂ ਕੀਤਾ ਹੈ ਪਰ ਕੁੱਝ ਚੈਨਲਾਂ ਤੇ ਆਪਣੇ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਪਰਮਦਲੀਪ ਨਾਂ ਦੇ ਇੱਕ ਲੁਟੇਰੇ ਦੀ ਗ੍ਰਿਫ਼ਤਾਰੀ ਤੋਂ ਇਹਨਾਂ ਸ਼ੂਟਰਾਂ ਦੀ ਲੀਡ ਮਿਲੀ ਸੀ। ਪਰਮਦਲੀਪ ਡਕੈਤੀ ਦੇ ਕੇਸ ‘ਚ ਗ੍ਰਿਫ਼ਤਾਰ ਹੈ। ਪਰਮਦਲੀਪ ਤੋਂ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਜਗਰੂਪ ਰੂਪਾ ਤੇ ਕੁੱਸਾ ਦੀ ਮਿਲੀ ਜਾਣਕਾਰੀ ਸੀ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਮਦਲੀਪ ਦੋਵੇਂ ਗੈਂ ਗਸਟਰਾਂ ਦਾ ਸਾਥੀ ਸੀ ਤੇ ਉਸ ਨੇ ਲਾਂਡਰਾ ਦੇ ਇੱਕ ਸੁਨਿਆਰੇ ਨੂੰ ਲੁੱ ਟਿਆ ਸੀ। ਪਰਮਦਲੀਪ ਨੂੰ ਬੀਤੇ ਸੋਮਵਾਰ ਹੀ ਮੁਹਾਲੀ ਪੁਲਿਸ ਨੇ ਗ੍ਰਿਫ਼ ਤਾਰ ਕੀਤਾ ਸੀ ਤੇ ਉਸ ਤੋਂ 32 ਬੋਰ ਦਾ ਪਿਸਤੌਲ ਵੀ ਬਰਾ ਮਦ ਹੋਇਆ ਸੀ।

ਡੀਸੀਪੀ ਮੁਖਵਿੰਦਰ ਸਿੰਘ ਭੁੱਲਰ
Exit mobile version