The Khalas Tv Blog Punjab ਪੀਜ਼ਾ ਆਰਡਰ ਕਰਨ ਤੋਂ ਪਹਿਲਾਂ ਖ਼ਬਰ ਵੇਖ ਲਓ ! ਅੰਮ੍ਰਿਤਸਰ ਦੇ ਇੱਕ ਸ਼ਖਸ਼ ਨੇ ਕੀਤਾ ਸੀ ! ਹਮੇਸ਼ਾ ਲਈ ਖਾਣਾ ਭੁੱਲ ਗਿਆ !
Punjab

ਪੀਜ਼ਾ ਆਰਡਰ ਕਰਨ ਤੋਂ ਪਹਿਲਾਂ ਖ਼ਬਰ ਵੇਖ ਲਓ ! ਅੰਮ੍ਰਿਤਸਰ ਦੇ ਇੱਕ ਸ਼ਖਸ਼ ਨੇ ਕੀਤਾ ਸੀ ! ਹਮੇਸ਼ਾ ਲਈ ਖਾਣਾ ਭੁੱਲ ਗਿਆ !

ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਇੱਕ ਰੈਸਟੋਰੈਂਟ ਦੇ ਪੀਜ਼ਾ ਤੋਂ ਕੀੜੇ ਨਿਕਲੇ ਹਨ । ਪਰਿਵਾਰ ਨੇ ਜਿਵੇਂ ਹੀ ਜਿੰਦਾ ਕੀੜੇ ਨੂੰ ਵੇਖਿਆ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਿਵਾਰ ਨੇ ਰੈਸਟੋਰੈਂਟ ਪ੍ਰਬੰਧਕਾਂ ਨਾਲ ਝਗੜਾ ਕੀਤਾ । ਉਨ੍ਹਾਂ ਨੇ ਪੀਜ਼ਾ ਵਿੱਚ ਚੱਲ ਰਹੇ ਕੀੜੇ ਦਾ ਵੀਡੀਓ ਵੀ ਬਣਾਇਆ। ਵੀਡੀਓ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆਇਆ। ਬੁੱਧਵਾਰ ਨੂੰ ਰ ਰੈਸਟੋਰੈਂਟ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ।

ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਮੁਆਫੀ ਮੰਗੀ

ਜਾਣਕਾਰੀ ਦੇ ਮੁਤਾਬਿਕ ਦਸ਼ਹਿਰੇ ‘ਤੇ ਦਲਜੀਤ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਪੀਜ਼ਾ ਖਾਣ ‘ਆਪਣਾ ਚਾਏ ਵਾਲਾ’ ਰੈਸਟੋਰੈਂਟ ਗਏ ਸਨ । ਉੱਥੇ ਬੱਚਿਆਂ ਨੇ ਪੀਜ਼ਾ ਆਰਡਰ ਕੀਤਾ ਤਾਂ ਕੁਝ ਹੀ ਦੇਰ ਬਾਅਦ ਪੀਜ਼ੇ ਦਾ ਆਰਡਰ ਜਦੋਂ ਟੇਬਲ ‘ਤੇ ਆਇਆ ਤਾਂ ਉਸ ਵਿੱਚ ਜ਼ਿੰਦਾ ਕੀੜਾ ਨਿਕਲਿਆ । ਇਹ ਵੇਖ ਕੇ ਉਸ ਨੇ ਫੌਰਨ ਰੈਸਟੋਰੈਂਟ ਦੇ ਮਾਲਕ ਨੂੰ ਸ਼ਿਕਾਇਤ ਕੀਤੀ । ਇਸ ਦੌਰਾਨ ਰੈਸਟੋਰੈਂਟ ਪ੍ਰਬੰਧਕਾਂ ਨੇ ਦਿਲਜੀਤ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫੀ ਮੰਗੀ । ਪ੍ਰਬੰਧਕਾਂ ਨੇ ਮੁੜ ਤੋਂ ਅਜਿਹੀ ਗਲਤੀ ਨਾ ਕਰਨ ਦੀ ਗੱਲ ਕਹੀ । ਗਾਹਕ ਦਲਜੀਤ ਦੀ ਸ਼ਿਕਾਇਤ ‘ਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਦੀ ਜਾਂਚ ਕੀਤੀ ਗਈ ਹੈ ।

ਅਧਿਕਾਰੀਆਂ ਨੇ ਦੱਸਿਆ ਜਾਂਚ ਦੌਰਾਨ ਰੈਸਟੋਰੈਂਟ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ ਹਨ । ਪ੍ਰਬੰਧਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ,ਖਾਣ ਦੇ ਸਮਾਨ ਦੇ ਸੈਂਪਲ ਵੀ ਲਏ ਗਏ ਹਨ । ਇਸ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਦੇ 200 ਰੁਪਏ ਦੇ ਸਮੋਸੇ ਦੇ ਵਿੱਚੋਂ ਕੀੜਾ ਨਿਕਲਿਆ ਸੀ । ਜਿਸ ਦੀ ਸ਼ਿਕਾਇਤ ਗਾਹਕ ਵੱਲੋਂ ਆਨ ਲਾਈਨ ਏਅਰਪੋਰਟ ਅਥਾਰਿਟੀ ਨੂੰ ਕੀਤੀ ਗਈ ਸੀ । ਗਾਹਕ ਨੇ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ । ਏਅਰਪੋਰਟ ਅਥਾਰਿਟੀ ਨੇ ਦੁਕਾਨਦਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਸੀ । ਲੁਧਿਆਣਾ ਦੇ ਮਸ਼ਹੂਰ ਢਾਬੇ ਦੇ ਖਾਣੇ ਤੋਂ ਮਰਿਆ ਹੋਇਆ ਚੂਹਾ ਮਿਲਿਆ ਸੀ।

ਲਗਾਤਾਰ ਆ ਰਹੇ ਮਾਮਲੇ ਗਾਹਕਾਂ ਦੇ ਲਈ ਵੱਡਾ ਅਲਰਟ ਹਨ। ਖਾਣਾ ਉੱਥੇ ਹੀ ਖਾਣਾ ਚਾਹੀਦਾ ਹੈ ਜਿੱਥੇ ਹਾਈਜੀਨ ਦਾ ਖਾਸ ਧਿਆਨ ਰੱਖਿਆ ਜਾਵੇ।

Exit mobile version