The Khalas Tv Blog Punjab ਪਰਾਲੀ ਸਾੜਨ ਦੇ ਮਾਮਲਿਆਂ ‘ਚ ਪੰਜਾਬ ਦੇ ਇਸ ਸ਼ਹਿਰ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ! ਤਿੰਨ ਦਿਨਾਂ ‘ਚ ਰਿਕਾਰਡ ਮਾਮਲੇ ਦਰਜ
Punjab

ਪਰਾਲੀ ਸਾੜਨ ਦੇ ਮਾਮਲਿਆਂ ‘ਚ ਪੰਜਾਬ ਦੇ ਇਸ ਸ਼ਹਿਰ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ! ਤਿੰਨ ਦਿਨਾਂ ‘ਚ ਰਿਕਾਰਡ ਮਾਮਲੇ ਦਰਜ

ਬਿਉਰੋ ਰਿਪੋਰਟ : ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਵੇ ਘੱਟ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਦੀ ਆਬੋ ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਅਕਤੂਬਰ ਵਿੱਚ 7454 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ । ਜਿਸ ਵਿੱਚ 13% ਮਾਮਲੇ ਸਿਰਫ ਅੰਮ੍ਰਿਤਸਰ ਵਿੱਚ ਨਸ਼ਰ ਹੋਏ ਹਨ । ਜਦਕਿ ਬੀਤੇ ਤਿੰਨ ਦਿਨਾਂ ਦੇ ਅੰਦਰ 5359 ਮਾਮਲੇ ਰਿਪੋਰਟ ਹੋਏ ਹਨ ।

ਅਕਤੂਬਰ 2023 ਦੇ ਅੰਕੜਿਆਂ ਦੇ ਮੁਤਾਬਿਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਅੰਮਿਤਸਰ 993 ਘਟਨਾਵਾਂ ਨਾਲ ਸੂਬੇ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ । ਅਕਤੂਬਰ ਵਿੱਚ ਸਾਹਮਣੇ ਆਏ ਮਾਮਲਿਆਂ ਵਿੱਚ 13.32% ਘਟਨਾਵਾਂ ਸਿਰਫ਼ ਅੰਮ੍ਰਿਤਸਰ ਵਿੱਚ ਹੀ ਹੋਇਆ ਹਨ । ਜਦਕਿ ਸੰਗਰੂਰ 957 ਮਾਮਲਿਆਂ ਦੇ ਨਾਲ ਦੂਜੇ ਅਤੇ ਤਰਨਤਾਰਨ 928 ਘਟਨਾਵਾਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ 784 ਅਤੇ ਪਟਿਆਲਾ 726 ਪਰਾਲੀ ਸਾੜਨ ਦੇ ਮਾਮਲੇ ਆਏ ਹਨ । ਇਸ ਤੋਂ ਇਲਾਵਾ ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 500 ਘੱਟ ਹੋਈਆ ਹਨ ।

ਸ਼ੁੱਕਰਵਾਰ ਨੂੰ 1551 ਮਾਮਲੇ ਮਿਲੇ

ਅਕਤੂਬਰ ਮਹੀਨੇ ਵਿੱਚ ਬੀਤੇ ਸਾਲਾਂ ਦੇ ਮੁਕਾਬਲੇ 50% ਘੱਟ ਮਾਮਲੇ ਰਿਪੋਰਟ ਕੀਤੇ ਗਏ ਹਨ । ਪਰ ਬੀਤੇ ਦਿਨਾਂ ਦੌਰਾਨ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਪਰਾਲੀ ਦੇ 1551 ਘਟਨਾਵਾਂ ਸਾਹਮਣੇ ਆਇਆ ਹਨ । ਇਸ ਸੀਜ਼ਨ ਵਿੱਚ ਪਰਾਲੀ ਜਲਾਉਣ ਦੇ ਕੁੱਲ 12813 ਮਾਮਲੇ ਰਿਪੋਰਟ ਹੋ ਚੁੱਕੇ ਹਨ । ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 5359 ਮਾਮਲੇ ਰਿਪੋਰਟ ਹੋ ਚੁੱਕੇ ਹਨ । ਅਕਤੂਬਰ ਮਹੀਨੇ ਵਿੱਚ 70% ਤੱਕ ਹਨ ।

Exit mobile version