The Khalas Tv Blog India ਅੰਮ੍ਰਿਤਸਰ ਪੁਲਿਸ ਨੇ ਯੋਗਾ ਕਰਨ ਵਾਲੀ ਲੜਕੀ ਨੂੰ ਨੋਟਿਸ ਕੀਤਾ ਜਾਰੀ
India Punjab

ਅੰਮ੍ਰਿਤਸਰ ਪੁਲਿਸ ਨੇ ਯੋਗਾ ਕਰਨ ਵਾਲੀ ਲੜਕੀ ਨੂੰ ਨੋਟਿਸ ਕੀਤਾ ਜਾਰੀ

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ (Amritsar) ਦੀਆਂ ਪਰਕਰਮਾਂ ਵਿੱਚ ਯੋਗਾ ਕਰਨ ਵਾਲੀ ਲੜਕੀ ਖ਼ਿਲਾਫ ਨੋਟਿਸ ਜਾਰੀ ਹੋਇਆ ਹੈ। ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ (Amritsar Police) ਨੇ ਨੋਟਿਸ ਜਾਰੀ ਕਰ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਦੱਸ ਦੇਈਏ ਕਿ ਪੁਲਿਸ ਨੇ ਅਰਚਨਾ ਮਕਵਾਨਾ ਖ਼ਿਲਾਫ਼ 295 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜੇਕਰ ਲੜਕੀ ਅਰਚਨਾ ਮਕਵਾਨਾ ਵੱਲੋਂ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਗੁਜਰਾਤ ਦੇ ਵਡੋਦਰਾ ਜਾ ਕੇ ਉਸ ਦਾ ਪੱਖ ਲੈ ਸਕਦੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਜਰਾਤ ਦੀ ਲੜਕੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਪਰਕਰਮਾਂ ਵਿੱਚ ਯੋਗਾ ਕੀਤਾ ਸੀ ਅਤੇ ਯੋਗਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਵੀ ਵਾਇਰਲ ਕੀਤੀਆਂ ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ, ਇੱਥੋਂ ਤੱਕ ਸ਼੍ਰੀ ਅਕਾਲੀ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਉਸ ਉੱਤੇ ਬਿਆਨ ਦੇਣਾ ਪਿਆ ਸੀ। ਇਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਮੁਆਫੀ ਮੰਗ ਲਈ ਸੀ।

ਇਹ ਵੀ ਪੜ੍ਹੋ –  ਚੰਡੀਗੜ੍ਹ ਦੇ ਮਾਲ ਵਿੱਚ ਟੌਏ ਟਰੇਨ ਹਾਦਸੇ ਸਬੰਧੀ ਪਿਕਸ ਲੈਂਡ ਕੰਪਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

 

Exit mobile version