The Khalas Tv Blog Punjab ਅੰਮ੍ਰਿਤਸਰ ਦੀ ‘ਹੈਰੀਟੇਜ ਸਟ੍ਰੀਟ’ ‘ਤੇ ਇਹ ਹਰਕਤ ਭੁੱਲ ਕੇ ਨਾ ਕਰਨਾ ! ‘ਵਾਇਰਲ ਵੀਡੀਓ’ ਤੋਂ ਬਾਅਦ ਪੁਲਿਸ ਦੀ ਸਖਤੀ
Punjab

ਅੰਮ੍ਰਿਤਸਰ ਦੀ ‘ਹੈਰੀਟੇਜ ਸਟ੍ਰੀਟ’ ‘ਤੇ ਇਹ ਹਰਕਤ ਭੁੱਲ ਕੇ ਨਾ ਕਰਨਾ ! ‘ਵਾਇਰਲ ਵੀਡੀਓ’ ਤੋਂ ਬਾਅਦ ਪੁਲਿਸ ਦੀ ਸਖਤੀ

ਬਿਉਰੋ ਰਿਪੋਰਟ : ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਪ੍ਰੀ ਵੈਡਿੰਗ ਸ਼ੂਟਿੰਗ ਹੁਣ ਨਹੀਂ ਹੋਵੇਗੀ। ਇੰਨਾਂ ਹੀ ਨਹੀਂ ਰੀਲ ਬਣਾਉਣ ਵਾਲੇ ਲੋਕਾਂ ‘ਤੇ ਵੀ ਪੁਲਿਸ ਵੱਡਾ ਐਕਸ਼ਨ ਲਏਗੀ। ਪੁਲਿਸ ਨੇ ਇੱਕ ਵੀਡੀਓ ਵਾਇਰਲ ਹੋਣ ਦੇ ਬਾਅਦ ਇਸ ਦਾ ਨੋਟਿਸ ਲੈਂਦੇ ਹੋਏ ਫੈਸਲਾ ਲਿਆ ਹੈ। ਇਸ ਵੀਡੀਓ ਨੂੰ ਲੈਕੇ ਸੰਗਤ ਨੇ ਸਖਤ ਇਤਰਾਜ਼ ਜਤਾਇਆ ਸੀ। ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਦੇ ਵੱਲੋਂ ਸੜਕ ਦੇ ਦੋਵੇ ਪਾਸੇ ਬੋਰਡ ਵੀ ਲਗਵਾਏ ਗਏ ਹਨ ।

ਦਰਅਸਲ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਹੈਰੀਟੇਜ ਸਟ੍ਰੀਟ ‘ਤੇ ਪ੍ਰੀ ਵੈਡਿੰਗ ਫੋਟੋ ਸ਼ੂਟ ਕੀਤਾ ਸੀ । ਇਸ ‘ਤੇ ਸੰਗਤ ਨੇ ਇਤਰਾਜ਼ ਜ਼ਾਹਿਰ ਕੀਤਾ ਸੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਸੀ । ਉਧਰ ਬਾਾਅਦ ਵਿੱਚੋਂ ਪੰਜਾਬ ਪੁਲਿਸ ਨੇ ਫੈਸਲਾ ਲੈਂਦੇ ਹੋਏ ਵਿਰਾਸਤੀ ਮਾਰਗ ਤੇ ਫੋਟੋ ਸ਼ੂਟ ਅਤੇ ਰੀਲ ਬਣਾਉਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ।

ਵਿਰਾਸਤੀ ਮਾਰਗ ‘ਤੇ ਲੱਗੇ ਬੋਰਡ

ਪੁਲਿਸ ਦੇ ਵੱਲੋਂ ਪੂਰੇ ਵਿਰਾਸਤੀ ਮਾਰਗ ‘ਤੇ ਬੋਰਡ ਲਗਾ ਦਿੱਤੇ ਗਏ ਹਨ । ਜਿਸ ਵਿੱਚ ਸਾਫ ਕੀਤਾ ਗਿਆ ਹੈ ਕਿ ਉਹ ਕੋਈ ਪ੍ਰੀ ਵੈਡਿੰਗ ਸ਼ੂਟ,ਵੈਡਿੰਗ ਸ਼ੂਟ ਜਾਂ ਰੀਲ ਨਹੀਂ ਬਣਾ ਸਕਦੇ ਹਨ। ਇਸ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਜਾਂਦੀ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਇੱਥੇ ਤਾਇਨਾਾਤ ਪੁਲਿਸ ਮੁਲਾਜ਼ਮਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ ।

 

Exit mobile version