The Khalas Tv Blog Punjab ਜੇਕਰ ਤੁਹਾਡੇ ਘਰ ਵੀ ਸਸਤੀ ਸ਼ਰਾਬ ਖਰੀਦ ਲਈ ਗਈ ਹੈ ਤਾਂ ਉਸ ਨੂੰ ਤੁਰੰਤ ਡੋਲ ਦੇਵੋ
Punjab

ਜੇਕਰ ਤੁਹਾਡੇ ਘਰ ਵੀ ਸਸਤੀ ਸ਼ਰਾਬ ਖਰੀਦ ਲਈ ਗਈ ਹੈ ਤਾਂ ਉਸ ਨੂੰ ਤੁਰੰਤ ਡੋਲ ਦੇਵੋ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾ ‘ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾਂ ਅੰਮ੍ਰਿਤਸਰ ‘ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕੋਲੋਂ ਵੀ ਨਾਜਾਇਜ਼ ਵਿਕਦੀ ਸ਼ਰਾਬ ਦੀ ਖਰੀਦ ਕਰ ਉਸ ਦਾ ਸੇਵਨ ਨਾ ਕਰਨ, ਕਿਉਂਕਿ ਅਜਿਹੀ ਸ਼ਰਾਬ ਦੇ ਜ਼ਹਿਰੀਲੀ ਹੋਣ ਦਾ ਖਦਸ਼ਾ ਹੋ ਸਕਦਾ ਹੈ।

ਖਹਿਰਾ ਨੇ ਕਿਹਾ ਕਿ ਸ਼ਰਾਬ ਮਾਫੀਆ ਵੱਲੋਂ ਸਪਲਾਈ ਕੀਤੀ ਇਹ ਸ਼ਰਾਬ ਨਾ ਖਰੀਦੋ ਤੇ ਜੇਕਰ ਕਿਸੇ ਵਿਅਕਤੀ ਕੋਲ ਸਸਤੀ ਸ਼ਰਾਬ ਖਰੀਦੀ ਪਈ ਹੈ, ਤਾਂ ਉਹ ਇਸ ਸ਼ਰਾਬ ਨੂੰ ਤੁਰੰਤ ਡੋਲ੍ਹ ਦੇਣ। ਉਨ੍ਹਾਂ ਕਿਹਾ ਕਿ ਅਜਿਹੀ ਸ਼ਰਾਬ ਜਿਸ ਦੀ ਕੋਈ ਡਿਗਰੀ ਤੈਅ ਨਹੀਂ ਤੇ ਉਹ ਸਰੀਰਕ ਤੌਰ ’ਤੇ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ‘ਚ ਫੈਲ ਰਹੇ ਜ਼ਹਿਰ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਜਲਦੀ ਹੀ ਮਦਦ ਰਾਸ਼ੀ ਭੇਜੀ ਜਾਵੇਗੀ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਸੂਬੇ ‘ਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

Exit mobile version