The Khalas Tv Blog Punjab ਅੰਮ੍ਰਿਤਸਰ ਨਗਰ ਨਿਗਮ ਚੋਣਾਂ: ਹੁਣ ਤੱਕ ਸਿਰਫ਼ 22 ਉਮੀਦਵਾਰਾਂ ਨੇ ਭਰੇ ਕਾਗਜ਼
Punjab

ਅੰਮ੍ਰਿਤਸਰ ਨਗਰ ਨਿਗਮ ਚੋਣਾਂ: ਹੁਣ ਤੱਕ ਸਿਰਫ਼ 22 ਉਮੀਦਵਾਰਾਂ ਨੇ ਭਰੇ ਕਾਗਜ਼

ਅੰਮ੍ਰਿਤਸਰ : ਪੰਜਾਬ ਵਿੱਚ ਨਗਰ ਨਿਗਮ ਚੋਣਾਂ ( Amritsar Municipal Corporation Elections )  ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਅੰਮ੍ਰਿਤਸਰ ਦੇ 85 ਵਾਰਡਾਂ ਲਈ ਪਹਿਲੇ ਦੋ ਦਿਨਾਂ ਵਿੱਚ ਸਿਰਫ਼ 22 ਉਮੀਦਵਾਰਾਂ ਨੇ ਹੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ, ਜਦੋਂ ਕਿ ਹੁਣ ਤੱਕ ਪਾਰਟੀਆਂ ਆਪਣੇ ਸਾਰੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰ ਸਕੀਆਂ ਹਨ। ਆਖਰੀ ਦਿਨ ਜ਼ਿਆਦਾਤਰ ਉਮੀਦਵਾਰਾਂ ਨੂੰ ਪੇਪਰ ਭਰਨ ਲਈ ਜੱਦੋ-ਜਹਿਦ ਕਰਨੀ ਪਈ।

ਕਾਂਗਰਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਮੰਗਲਵਾਰ ਨੂੰ ਜਾਰੀ ਪਹਿਲੀ ਸੂਚੀ ਵਿੱਚ 37 ਉਮੀਦਵਾਰ ਸਨ। ਕੁਝ ਸਮੇਂ ਬਾਅਦ ਭਾਜਪਾ ਦੀ ਲਿਸਟ ਆ ਗਈ। ਜਿਸ ਵਿੱਚ ਸਾਰੇ ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਇਸ ਦੇ ਨਾਲ ਹੀ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨੇ ਸਿਰਫ਼ 72 ਉਮੀਦਵਾਰ ਹੀ ਖੜ੍ਹੇ ਕੀਤੇ ਹਨ। ਮੰਗਲਵਾਰ ਤੱਕ ਤਿੰਨ ਪਾਰਟੀਆਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਵੀ ਸ਼ਹਿਰ ਵਿੱਚ ਸਿਰਫ਼ 22 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਸਨ।

ਅੱਜ ਅੰਮ੍ਰਿਤਸਰ ਦੇ ਪੰਜ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ। ਜੇਕਰ ਸਿਰਫ਼ ਤਿੰਨ ਪਾਰਟੀਆਂ ਦੇ ਉਮੀਦਵਾਰ 85 ਵਾਰਡਾਂ ਤੋਂ ਚੋਣ ਲੜਦੇ ਹਨ ਤਾਂ ਅੰਮਿ੍ਤਸਰ ਵਿਚ 255 ਉਮੀਦਵਾਰ ਹੋਣ ਦਾ ਅੰਦਾਜ਼ਾ ਹੈ | ਜਦੋਂਕਿ ਹੁਣ ਤੱਕ ਸਿਰਫ਼ 22 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਆਜ਼ਾਦ ਉਮੀਦਵਾਰ ਹਨ।

ਇੱਕ ਅੰਦਾਜ਼ੇ ਮੁਤਾਬਕ ਅੱਜ ਕਰੀਬ 250 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਰਿਟਰਨਿੰਗ ਅਫ਼ਸਰਾਂ ਲਈ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸਿਰਫ਼ 4 ਘੰਟਿਆਂ ਵਿੱਚ 250 ਦੇ ਕਰੀਬ ਨਾਮਜ਼ਦਗੀਆਂ ਇਕੱਠੀਆਂ ਕਰਨਾ ਵੀ ਇੱਕ ਚੁਣੌਤੀ ਹੋਵੇਗੀ।

Exit mobile version