The Khalas Tv Blog Punjab ਪੰਜਾਬ ਦਾ ਨੌਜਵਾਨ ਹੁਣ 7 ਕਰੋੜ ਜਿੱਤਣ ਦੀ ਤਿਆਰੀ ‘ਚ ! 1 ਕਰੋੜ ਦੇ ਸਵਾਲ ਦਾ ਜਵਾਬ ਦੇਕੇ ਰਚਿਆ ਇਤਿਹਾਸ !
Punjab

ਪੰਜਾਬ ਦਾ ਨੌਜਵਾਨ ਹੁਣ 7 ਕਰੋੜ ਜਿੱਤਣ ਦੀ ਤਿਆਰੀ ‘ਚ ! 1 ਕਰੋੜ ਦੇ ਸਵਾਲ ਦਾ ਜਵਾਬ ਦੇਕੇ ਰਚਿਆ ਇਤਿਹਾਸ !

 

ਬਿਉਰੋ ਰਿਪੋਰਟ : ਕਹਿੰਦੇ ਨੇ ਗਿਆਨ ਕਦੇ ਵੀ ਬੇਕਾਰ ਨਹੀਂ ਜਾਂਦਾ ਹੈ। ਪੜਾਈ ਜੀਵਨ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕੰਮ ਜ਼ਰੂਰ ਆਉਂਦੀ ਹੈ। ਅਮਿਤਾਭ ਬੱਚਣ ਦੇ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਿੱਚ ਅੰਮ੍ਰਿਤਸਰ ਦੇ ਜਸਕਰਨ ਸਿੰਘ ਹਾਟ ਸੀਟ ‘ਤੇ ਪਹੁੰਚੇ ਹਨ ਅਤੇ ਉਨ੍ਹਾਂ ਨੇ ਉਹ ਕਰ ਵਿਖਾਇਆ ਹੈ ਜਿਸ ਨੂੰ ਬਹੁਤ ਹੀ ਘੱਟ ਪ੍ਰਤਿਭਾਗੀ ਕਰ ਸਕੇ ਹਨ । ਜਸਕਰਨ ਸਿੰਘ 7 ਕਰੋੜ ਦੇ ਸਵਾਲ ਤੱਕ ਪਹੁੰਚ ਗਏ ਹਨ। ਯਾਨੀ ਉਨ੍ਹਾਂ ਨੇ 1 ਕਰੋੜ ਜਿੱਤ ਲਿਆ ਹੈ। ਇਸ ਪ੍ਰੋਗਰਾਮ ਦਾ ਪ੍ਰਸਾਰਣ 4 ਅਤੇ 5 ਸਤੰਬਰ 2023 ਨੂੰ ਰਾਤ 9 ਵਜੇ ਹੋਵੇਗਾ ।

ਜਸਕਰਨ ਨੂੰ ਚੌਥੀ ਕੋਸ਼ਿਸ਼ ਵਿੱਚ ਅਤਿਮਾਭ ਬੱਚਣ ਦੇ ਸਾਹਮਣੇ ਬੈਠਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਮੌਕੇ ਨੂੰ ਗਵਾਇਆ ਨਹੀਂ ਬਲਕਿ ਆਪਣੇ ਦਿਮਾਗ ਦੇ ਨਾਲ 7 ਕਰੋੜ ਦੇ ਸਵਾਲ ਤੱਕ ਪਹੁੰਚੇ । ਡੀਏਵੀ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀ ਜਸਕਰਨ ਸਿੰਘ ਦੇ ਬਾਰੇ ਵਿੱਚ ਪ੍ਰਿੰਸੀਪਲ ਡਾ. ਅਮਨਦੀਪ ਗੁਪਤਾ ਨੇ ਦੱਸਿਆ ਕਿ ਜਸਕਰਨ ਕਾਲਜ ਦੇ BSC ਇਕਨਾਮਿਕ ਦੇ ਪੰਜਵੇਂ ਸੈਮਿਸਟਰ ਦਾ ਮਿਹਨਤੀ ਵਿਦਿਆਰਥੀ ਹੈ ਅਤੇ ਆਪਣਾ ਫ੍ਰੀ ਦਾ ਸਮਾਂ ਉਹ ਕਾਲਜ ਦੀ ਲਾਇਬ੍ਰੇਰੀ ਵਿੱਚ ਬਿਤਾਉਂਦਾ ਹੈ। ਉਹ ਕਾਲਜ ਦਾ ਸਟਾਰ ਰੀਡਰ ਦਾ ਖਿਤਾਬ ਵੀ ਹਾਸਲ ਕਰ ਚੁੱਕਿਆ ਹੈ ।

ਜਸਕਰਨ ਅੱਜ ਕੱਲ UPSC ਅਤੇ ਹੋਰ ਕੇਂਦਰੀ ਵਿਭਾਗਾਂ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਰੁਝਿਆ ਹੈ। ਅਮਿਤਾਭ ਦੇ ਸਾਹਮਣੇ ਹਾਟ ਸੀਟ ਤੱਕ ਪਹੁੰਚਣਾ ਜਸਕਰਨ ਦੇ ਲਈ ਅਸਾਨ ਨਹੀਂ ਸੀ । ਜਸਕਰਨ ਨੇ ਦੱਸਿਆ ਕਿ ਉਹ ਚੌਥੀ ਕੋਸ਼ਿਸ਼ ਵਿੱਚ ਹਾਟ ਸੀਟ ‘ਤੇ ਪਹੁੰਚਿਆ । ਅਗਲੀ ਵਾਰ ਜਸਕਰਨ 7 ਕਰੋੜ ਦੇ ਸਵਾਲ ਦਾ ਸਾਹਮਣਾ ਕਰੇਗਾ । ਇਸ ਦੇ ਲਈ ਉਸ ਨੇ ਇਤਿਹਾਸ,ਵਿਗਿਆਨ,ਜਨਰਲ ਨਾਲੇਜ ਦੀ ਚੰਗੀ ਪੜ੍ਹਾਈ ਕੀਤੀ ।

ਪ੍ਰਿੰਸੀਪਲ ਗੁਪਤਾ ਨੇ ਦੱਸਿਆ ਕੁਵਿਜ ਸ਼ੋਅ ਕੌਣ ਬਣੇਗਾ ਕਰੋੜਪਤੀ ਇੱਕ ਅਜਿਹਾ ਸ਼ੋਅ ਹੈ ਜੋ ਕਈ ਲੋਕਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ ਹੈ । ਕਿਉਂਕਿ ਸ਼ਖਸ ਆਪਣੀ ਜਿੱਤੀ ਹੋਏ ਇਨਾਮ ਨਾਲ ਆਪਣਾ ਭਵਿੱਖ ਬਦਲਨ ਵਿੱਚ ਕਾਮਯਾਬ ਰਹਿੰਦੇ ਹਨ । ਉਧਰ ਕੁਝ ਆਪਣਿਆਂ ਦਾ ਸੁਪਣਾ ਪੂਰਾ ਕਰਨ ਲਈ ਵੀ ਆਉਂਦੇ ਹਨ । ਅਜਿਹੇ ਵਿੱਚ ਜਸਕਰਨ ਵੱਲੋਂ ਜਿੱਤੀ ਰਕਮ ਉਸ ਦੇ ਭਵਿੱਖ ਦੇ ਲਈ ਕੰਮ ਆਵੇਗੀ ।

Exit mobile version